ਪਟਿਆਲਾ, 08 ਅਪ੍ਰੈਲ, ਦੇਸ ਪੰਜਾਬ ਬਿਊਰੋ: ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸ੍ਰੀਮਾਨ ਸੰਤ ਬਾਬਾ ਘੜਾਮਾਂ ਵਾਲਿਆਂ ਸਲਾਨਾ 26ਵੀਂ ਬਰਸੀ ਨੂੰ ਸਮਰਪਿਤ ਪਿੰਡ ਖੇੜਾ ਗੱਜੂ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਸੰਦੀਪ ਸਿੰਘ,ਗੁਰਪ੍ਰੀਤ ਸਿੰਘ,ਗੁਰਜੀਤ ਸਿੰਘ,ਜਸਵੀਰ ਸਿੰਘ,ਅਤੇ ਹਰਨੇਕ ਸਿੰਘ ਨੇ ਖੂਨਦਾਨ ਕਰਕੇ ਕੀਤਾ।ਇਹ ਖੂਨਦਾਨ ਕੈਂਪ ਪ੍ਰਧਾਨ ਮੱਲ ਸਿੰਘ,ਮੈਂਬਰ ਕ੍ਰਿਪਾਲ ਸਿੰਘ,ਅਤੇ ਸਰਪੰਚ ਅਸ਼ੋਕ ਕੁਮਾਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਜਿਸ ਵਿੱਚ 36 ਖੂਨਦਾਨੀਆਂ ਨੇ ਖੂਨਦਾਨ ਕਰਕੇ ਬਾਬਾ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਪ੍ਰਧਾਨ ਮੱਲ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ,ਜੋ ਕਿ ਹਰ ਇੱਕ ਤੰਦਰੁਸਤ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ।ਖੂਨਦਾਨ ਕਰਨ ਨਾਲ ਸਾਡੀ ਸਿਹਤ ਬਿਮਾਰੀਆਂ ਤੋਂ ਰਹਿਤ ਰਹਿੰਦੀ ਹੈ।ਇੱਕ ਖੂਨ ਦੇ ਯੂਨਿਟ ਨਾਲ ਅਸੀਂ ਚਾਰ ਅਨਮੋਲ ਜ਼ਿੰਦਗੀਆਂ ਬਚਾ ਸਕਦੇ ਹਾਂ।ਕਿਉਂਕਿ ਇਸ ਸਮੇਂ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ,ਜਿਸ ਕਰਕੇ ਲੋੜਵੰਦ ਅਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਵੀ ਸੁਖਵਿੰਦਰ ਸਿੰਘ ਸੁੱਖ ਚੌਰਵਾਲਾ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਮਨਿੰਦਰ ਸਿੰਘ ਨੇ ਆਏ ਹੋਏ,ਟੀਮ ਮੈਂਬਰਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਤ ਬਾਬਾ ਬੰਤ ਸਿੰਘ ਮਦਨਪੁਰ ਵਾਲੇ,ਸੰਤ ਬਾਬਾ ਗੁਰਦੇਵ ਸਿੰਘ ਕਾਰ ਸੇਵਾ ਬਨੂੜ ਵਾਲੇ,ਸੰਤ ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ ਵਾਲੇ,ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ,ਪ੍ਰਧਾਨ ਮੱਲ ਸਿੰਘ,ਮੈਂਬਰ ਕ੍ਰਿਪਾਲ ਸਿੰਘ,ਸਰਪੰਚ ਅਸ਼ੋਕ ਕੁਮਾਰ,ਕਵੀ ਸੁਖਵਿੰਦਰ ਸਿੰਘ ਸੁੱਖ ਚੌਰਵਾਲਾ,ਮਨਿੰਦਰ ਸਿੰਘ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ,ਸੰਜੀਵ ਕੁਮਾਰ ਸਨੌਰ,ਤੇਜਿੰਦਰ ਸਿੰਘ ਮੰਡੌਰ, ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਹਾਜ਼ਰ ਸੀ।
ਫੋਟੋ ਕੈਪਸਨ: ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ,ਪ੍ਰਧਾਨ ਮੱਲ ਸਿੰਘ,ਸਰਪੰਚ ਅਸ਼ੋਕ ਕੁਮਾਰ,ਕਵੀ ਸੁਖਵਿੰਦਰ ਸਿੰਘ ਸੁੱਖ ਚੌਰਵਾਲਾ ਅਤੇ ਮਨਿੰਦਰ ਸਿੰਘ।
ਜਾਰੀ ਕਰਤਾ:ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ 9216240900,9417105175