2 ਫਰਵਰੀ (ਗਗਨਦੀਪ ਸਿੰਘ) ਬਠਿੰਡਾ: ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਦਫ਼ਤਰ ਨਗਰ ਨਿਗਮ ਬਠਿੰਡਾ ਲਈ ਨੁਲਮ ਮਿਸ਼ਨ ਅਧੀਨ ਸਰਕਾਰ ਦੀਆਂ ਗਾਈਡ ਲਾਈਨਜ਼ ਅਨੁਸਾਰ ਨਗਰ ਨਿਗਮ ਬਠਿੰਡਾ ਵਲੋਂ ਡੇਅ-ਨੂਲਮ (DAY-NULM) ਅਤੇ ਪੀ.ਐਮ. ਸਵਾਨਿਧੀ (PM SVANidhi) ਅਧੀਨ ਚੱਲ ਰਹੀਆਂ ਸਕੀਮਾਂ ਦੇ ਪ੍ਰਤੀ ਜਾਗਰੂਕਤਾ, ਫਾਰਮ ਭਰਨ , ਸੋਸ਼ਲ ਪ੍ਰੋਫਾਇਲਿੰਗ ਅਤੇ ਸਕੀਮਾਂ ਦੇ ਪ੍ਰਤੀ ਕੈਂਪ ਲਗਾਉਣੇ ਆਦਿ ਲਈ 2 ਉਮੀਦਵਾਰਾਂ (TULIP interns ) ਦੀ ਜ਼ਰੂਰਤ ਹੈ। ਇਨ੍ਹਾਂ ਉਮੀਦਵਾਰਾਂ (TULIP interns ) ਦੀ ਯੋਗਤਾ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ (ਡਿਗਰੀ ਅੰਤਿਮ ਨਤੀਜੇ ਦੀ ਮਿਤੀ ਤੋਂ 36 ਮਹੀਨਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ) ਨੂੰ Internship ਦੇ ਲਈ 2 ਮਹੀਨੇ ਦੇ ਸਮੇਂ ਲਈ ਰੱਖਿਆ । ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਦਫ਼ਤਰ ਨਗਰ ਨਿਗਮ ਬਠਿੰਡਾ ਦੇ ਕਮਰਾ ਨੰਬਰ 30 ਵਿਚ ਦਫ਼ਤਰੀ ਕੰਮਕਾਜ ਵਾਲੇ ਦਿਨ੍ਹਾਂ ਦੌਰਾਨ ਸਵੇਰੇ 9.00 ਵਜੇ ਤੋਂ ਦੁਪਹਿਰ 2.00 ਵਜੇ ਤੱਕ 8 ਫਰਵਰੀ 2024 ਤੱਕ ਪਹੁੰਚ ਕੇ ਆਪਣੇ ਦਸਤਾਵੇਜ ਜਮ੍ਹਾਂ ਕਰਵਾ ਸਕਦੇ ਹਨ l