ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ
01 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸਥਾਨਕ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਦੇ ਕਾਊੰਸਲਰ ਸ਼੍ਰੀਮਤੀ ਸ਼ਾਲੂ ਅਤੇ ਸ਼੍ਰੀਮਤੀ ਬਲਜਿੰਦਰ ਵੱਲੋਂ ਵਿਦਿਆਰਥੀਆਂ ਨੂੰ ਭਿੰਨ-ਭਿੰਨ ਸਬਜੈਕਟ ਕਾਂਬੀਨੇਸ਼ਨ ਦੇ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜੋ ਭਵਿੱਖ ਵਿੱਚ ਵਿਸ਼ਿਆਂ ਦੇ ਸਹੀ ਚਯਨ ਵਿੱਚ ਸਹਿਯੋਗੀ ਸਿੱਧ ਹੋਵੇਗੀ।
ਉਨ੍ਹਾਂ ਵਿਦਿਆਰਥੀਆਂ ਨੂੰ ਸਭ ਤੋਂ ਆਪਣਾ ਟੀਚਾ ਮਿੱਥਕੇ ਆਪਣੀ ਦਿਲਚਸਪੀ, ਯੋਗਤਾ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ਿਆਂ ਦਾ ਸਹੀ ਚੁਨਾਵ ਕਰਨ ਉਪਰ ਜੋਰ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਸਕੂਲ ਵਿੱਚ ਰੋਜਾਨਾ ਹਾਜ਼ਰੀ, ਪ੍ਰੈਕਟੀਕਲ ਸਿੱਖਿਆ ਅਤੇ ਸਮੇਂ ਪ੍ਰਬੰਧਨ ਨੂੰ ਸਰਵਪੱਖੀ ਸਫਲਤਾ ਦਾ ਸਾਧਨ ਦੱਸਿਆ।