06 ਮਈ (ਦੇਸ ਪੰਜਾਬ ਬਿਊਰੋ) ਰਾਮਪੁਰਾ/ਬਠਿੰਡਾ: ਸੈਨਿਕ ਏਕਤਾ ਵੈਲਫੇਅਰ ਸੋਸਾਇਟੀ ਬਠਿੰਡਾ ਵਿੱਚ 03ਮਈ ਨੂੰ ਕੈਪ ਲਗਾਇਆ ਗਿਆ ਅਤੇ ਕੱਲ 04 ਮਈ 2024 ਨੂੰ ਰਾਮਪੁਰਾ ਦਫਤਰ ਵਿਖੇ ਕੈਂਪ ਲਗਾਇਆ ਗਿਆ । ਤੇ ਲਗਭਗ 200 ਦੇ ਕਰੀਬ ਸਾਬਕਾ ਸੈਨਿਕ ਅਤੇ ਪਰਿਵਾਰ ਦੋਨੇ ਜਗ੍ਹਾ ਕੈਂਪਾਂ ਦੇ ਹਿੱਸਾ ਬਣੇ । ਇਸ ਵਿੱਚ ਸਿੱਖਲਾਈ ਰਿਕਾਰਡ ਦੇ ਕਾਫੀ ਕੇਸ ਆਏ ਸਨ ਜਿਨਾਂ ਵਿੱਚੋਂ ਦੋ ਤਿੰਨ ਕੇਸਾਂ ਦੀ ਪੇਮੈਂਟ ਉਹਨਾਂ ਦੇ ਅਕਾਊਂਟ ਵਿੱਚ ਵਿੱਚ ਵੀ ਆ ਗਈ ਹੈ । ਇਸ ਲਈ ਸਾਰੇ ਸਾਬਕਾ ਸੈਨਿਕਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਜਗ੍ਹਾ ਤੇ ਜੇਕਰ ਕੋਈ ਰਿਕਾਰਡ ਵੱਲੋਂ ਟੀਮ ਆਉਂਦੀ ਹੈ ਤਾਂ ਆਪਣਾ ਵੀ ਸਾਰਾ ਦਾ ਫਰਜ਼ ਬਣਦਾ ਕਿ ਇਹਨਾਂ ਕੈਂਪਾਂ ਦਾ ਹਿੱਸਾ ਬਣੀਏ ਕਿ ਕਈ ਨਵੀਆਂ ਜਾਣਕਾਰੀਆਂ ਪ੍ਰਾਪਤ ਕਰੀਏ ।
ਬਾਕੀ ਸਿੱਖਲਈ ਰਿਕਾਰਡਸ ਦੇ ਕਮਾਂਡਰ ਸਾਹਿਬ ਤੁਹਾਡੀਆਂ ਸਮੱਸਿਆਵਾਂ ਨੂੰ ਆਪਣੇ ਡੀਓ ਲੈਟਰ ਰਾਹੀਂ ਭੇਜਣਗੇ ਜਿਸ ਦਾ ਐਕਸ਼ਨ ਵੀ ਜਲਦੀ ਹੋਵੇਗਾ।
ਅਸੀਂ ਸਾਰੇ ਸੈਨਿਕ ਏਕਤਾ ਸੁਸਾਇਟੀ ਬਠਿੰਡਾ ,(ਪੰਜਾਬ )ਵੱਲੋਂ ਸਿੱਖਲਾਈ ਦੀ ਰਿਕਾਰਡ ( 11 ਸਿੱਖਲਾਈ ) ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ । ਟੀਮ ਦਾ ਸਵਾਗਤ ਕਰਨ ਲਈ ਹੈਡ ਕਲਰਕ ਵਾਸੂਦੇਵ ਸ਼ਰਮਾ, ਹੌਲਦਾਰ ਨਾਜਰ ਸਿੰਘ ਨਾਫਰੀਆ ਰੇਲਵੇ ਬੋਰਡ ਮੈਂਬਰ, ਹੋਲਦਾਰ ਅਜੈਬ ਸਿੰਘ, ਕੈਪਟਨ ਲਖਵਿੰਦਰ ਸਿੰਘ, ਹੌਲਦਾਰ ਕਲਰਕ ਸਤਪਾਲ ਸਿੰਘ ਢੱਡਾ, ਸੰਦੀਪ ਸਿੰਘ ਫੌਜੀ ਮੌਜੂਦ ਸਨ
ਸੈਨਿਕ ਏਕਤਾ ਵੈਲਫੇਅਰ ਸੋਸਾਇਟੀ ਬਠਿੰਡਾ ਵਿੱਚ 03 ਮਈ ਨੂੰ ਕੈਪ ਲਗਾਇਆ ਗਿਆ
Highlights
- #bathindanews
Leave a comment