28 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸਕੂਲ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਖੇਡਾਂ ਮਲਟੀ ਪਰਪਜ਼ ਸਟੇਡੀਅਮ ਮਾਨਸਾ ਵਿਖੇ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ ਦੇ ਬਲਾਕ ਪੱਧਰ ਤੇ ਜੇਤੂ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ ਤੇ ਆਪਣੇ ਨਾਮ ਜਿੱਤਾਂ ਦਰਜ ਕਰਕੇ 07 ਮੈਡਲ ਪ੍ਰਾਪਤ ਕੀਤੇ । ਅੰਡਰ 14 ਵਿੱਚ ਗੁਰਪ੍ਰੀਤ ਕੌਰ 100 ਮੀ: ਤੇ 200 ਮੀ: ਵਿੱਚ ਦੂਜਾ ਸਥਾਨ ਤੇ ਜਸਪ੍ਰੀਤ ਕੌਰ ਨੇ ਲੰਬੀ ਛਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚ ਅਨਮੋਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਵਿੱਚ ਮਨਜੋਤ ਸਿੰਘ ਨੇ 200 ਮੀ: ਤੇ 100 ਮੀ: ਵਿੱਚ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਦੀਪ ਸਿੰਘ ਨੇ ਕਰਾਸ ਕੰਟਰੀ 6ਕਿ.ਮੀ.ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਵਿੱਚ ਕੁੱਲ 7 ਮੈਡਲ ਜਿੱਤੇ। ਅਥਲੈਟਿਕਸ ਦੇ ਈਵੈਂਟਸ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਵਿਦਿਅਰਥੀਆਂ ਨੇ ਮੱਲ੍ਹਾਂ ਮਾਰੀਆਂ। ਹੈਂਡਬਾਲ ਅੰਡਰ 14 ਤੇ ਅੰਡਰ 17 ਕੁੜੀਆਂ ਨੇ ਜਿਲ੍ਹੇ ਵਿੱਚੋਂ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 19 ਮੁੰਡਿਆਂ ਨੇ ਜਿਮਨਾਸਟਿਕ ਤੇ ਯੋਗਾ ਵਿੱਚ ਵੀ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵੱਖ ਵੱਖ ਖੇਡਾਂ ਵਿੱਚ 45 ਤੋਂ ਵੱਧ ਮੈਡਲ ਪ੍ਰਾਪਤ ਕੀਤੇ। ਇਨ੍ਹਾਂ ਪ੍ਰਾਪਤੀਆਂ ਤੇ ਸਕੂਲ ਮੁਖੀ ਸ੍ਰੀ ਰੋਹਤਾਸ਼ ਕੁਮਾਰ ਨੇ ਬਲਵਿੰਦਰ ਸਿੰਘ ਪੀ. ਟੀ. ਆਈ. ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਵਿਸ਼ੇਸ਼ ਤੌਰ ਤੇ ਲਾਇਬ੍ਰੇਰੀਅਨ ਕੁਲਵੰਤ ਸਿੰਘ, ਮੈਡਮ ਸਰਬਜੀਤ ਕੌਰ, ਸ੍ਰੀਮਤੀ ਆਸ਼ੂ ਰਾਣੀ ਸ੍ਰੀ ਰਣਜੀਤ ਕੁਮਾਰ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਿੱਤ ਦੀ ਵਧਾਈ ਦਿੱਤੀ। ਡੀਈਓ ਸ੍ਰੀਮਤੀ ਭੁਪਿੰਦਰ ਕੌਰ ਅਤੇ ਜਿਲ੍ਹਾ ਖੇਡ ਕੋਆਰਡੀਨੇਟਰ ਸ੍ਰ ਅੰਮ੍ਰਿਤਪਾਲ ਸਿੰਘ ਨੇ ਸਕੂਲ ਦੀ ਇਸ ਸ਼ਾਨਦਾਰ ਉਪਲੱਬਧੀ ਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀਆਂ।ਇਸ ਪ੍ਰਾਪਤੀ ਲਈ ਯੁਵਕ ਸੇਵਾਵਾਂ ਕਲੱਬ ਰੰਘੜਿਆਲ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।