ਮਾਨਸਾ 10 ਅਕਤੂਬਰ
ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਵਿਖੇ ਸੀ. ਐੱਚ. ਟੀ. ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਹੇਠ ਹੋਈਆਂ। ਸੈਂਟਰ ਪੱਧਰ ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੇ ਨੰਨ੍ਹੇ ਖਿਡਾਰੀਆਂ ਨੇ ਸ਼ਾਨਦਾਰ ਪ੍ਦਰਸ਼ਨ ਕਰਕੇ ਓਵਰਆਲ ਟਰਾਫ਼ੀ ਤੇ ਆਪਣਾ ਕਬਜ਼ਾ ਜਮਾਇਆ ਅਤੇ ਨਵਾਂ ਇਤਿਹਾਸ ਸਿਰਜ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸਕੂਲ ਮੁਖੀ ਸ੍ਰੀਮਤੀ ਕਮਲਪ੍ਰੀਤ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਕੁਸ਼ਤੀ (28ਕਿਲੋ, 30ਕਿਲੋ, 32ਕਿਲੋ), ਯੋਗਾ(ਲੜਕੇ, ਲੜਕੀਆਂ), ਲੰਬੀ ਛਾਲ(ਲੜਕੀਆਂ), ਰੇਸ(ਲੜਕੇ) 200ਮੀ., 400ਮੀ., 600ਮੀ., ਰਿਲੇਅ ਰੇਸ (ਲੜਕੇ, ਲੜਕੀਆਂ) ਅਤੇ ਰੱਸਾਕਸ਼ੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਸ਼ਾਟਪੁੱਟ(ਲੜਕੀਆਂ), ਰੇਸ 100ਮੀ., 200ਮੀ., ਨੈਸ਼ਨਲ ਕਬੱਡੀ (ਲੜਕੇ, ਲੜਕੀਆਂ) ਅਤੇ 25 ਕਿਲੋ ਕੁਸ਼ਤੀ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਮੁੱਖ ਅਧਿਆਪਿਕਾ ਜੀ ਨੇ ਦੱਸਿਆ ਕਿ ਇਹਨਾਂ ਸਾਰੀਆਂ ਪ੍ਰਾਪਤੀਆਂ ਲਈ ਸਾਰੇ ਅਧਿਆਪਕ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ। ਇਸ ਮੌਕੇ ਸਕੂਲ ਦੇ ਅਧਿਆਪਕ ਸ੍ਰੀਮਤੀ ਮੋਨਿਕਾ ਰਾਣੀ, ਸ੍ਰੀਮਤੀ ਗੁਰਵਿੰਦਰ ਕੌਰ, ਸ੍ਰੀਮਤੀ ਮਨਮੀਤ ਸ਼ਰਮਾ, ਸ. ਤੇਜਿੰਦਰ ਸਿੰਘ, ਸ੍ਰੀਮਤੀ ਰੇਨੂੰ ਬਾਲਾ, ਸ੍ਰੀਮਤੀ ਹਰਪਾਲ ਕੌਰ, ਸ੍ਰੀਮਤੀ ਸੁਰਿੰਦਰ ਕੌਰ,ਸ੍ਰੀਮਤੀ ਰਮਨਦੀਪ ਕੌਰ ਸ੍ਰੀ ਰਿੰਪੀ ਕੁਮਾਰ ਜੀ ਅਤੇ ਸਕੂਲ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਮਨਦੀਪ ਸਿੰਘ (ਚੇਅਰਮੈਨ),ਸ.ਬਲਰਾਜ ਸਿੰਘ,ਹਰਿੰਦਰ ਸਿੰਘ ਮਾਸ਼ਾਹੀਆ, ਪੰਚਾਇਤ ਮੈਂਬਰ ਨਵਜੋਤ ਸਿੰਘ ਹਾਜਰ ਸਨ।
ਸੈਂਟਰ ਮਾਨਸਾ (ਮੁੰਡੇ) ਦੀਆਂ ਖੇਡਾਂ ਵਿੱਚ ਮਾਨਸਾ ਖੁਰਦ ਬਣਿਆ ਚੈਂਪਿਅਨ।
Leave a comment