18 ਮਾਰਚ (ਗਗਨਦੀਪ ਸਿੰਘ) ਬਠਿੰਡਾ: ਵਧੀਕ ਜ਼ਿਲਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਲਤੀਫ਼ ਅਹਿਮਦ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੈਂਟਰਲ ਯੂਨੀਵਰਸਿਟੀ, ਪੰਜਾਬ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਆਸ-ਪਾਸ ਪੈਂਦੇ 2 ਕਿਲੋਮੀਟਰ ਦੇ ਏਰੀਏ ਵਿੱਚ ਡਰੋਨ ੳਡਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੀ ਮੰਗ ਅਨੁਸਾਰ ਸ਼੍ਰੀ ਰਾਮ ਨਾਥ ਕੋਵਿੰਦ, ਮਾਨਯੋਗ ਸਾਬਕਾ ਰਾਸ਼ਟਰਪਤੀ ਭਾਰਤ ਦੀ ਮਿਤੀ 18 ਮਾਰਚ 2024 ਅਤੇ 19 ਮਾਰਚ 2024 ਨੂੰ ਬਠਿੰਡਾ ਵਿਖੇ ਆਮਦ ਨੂੰ ਧਿਆਨ ਹਿੱਤ ਆਮਦ ਵਾਲੀ ਥਾਂ ਦੇ ਆਸ-ਪਾਸ ਪੈਂਦੇ ਏਰੀਏ ਵਿੱਚ ਡਰੋਨ ਉਡਾਉਣ ਤੇ ਪਾਬੰਦੀ ਲਗਾਈ ਜਾਂਦੀ ਹੈ।
ਜਾਰੀ ਕੀਤੇ ਗਏ ਹੁਕਮ ਅਨੁਸਾਰ ਵੀਵੀਆਈਪੀਜ਼ ਦੀ ਸੁਰੱਖਿਆ ਦੇ ਮੱਦੇਨਜ਼ਰ ਮਿਤੀ 18 ਮਾਰਚ 2024 ਅਤੇ 19 ਮਾਰਚ 2024 ਨੂੰ ਸਰਕਾਰੀ ਡਰੋਨਾਂ ਲਈ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।
ਹੁਕਮ 18 ਮਾਰਚ 2024 ਸਵੇਰ ਤੋਂ 19 ਮਾਰਚ 2024 ਰਾਤ ਤੱਕ ਲਾਗੂ ਰਹਿਣਗੇ।