25 ਸਤੰਬਰ (ਪੱਤਰ ਪ੍ਰੇਰਕ) ਬੁਢਲਾਡਾ: 24 ਸਤੰਬਰ ਨੂੰ ਹਰੀਜਨ ਸੇਵਕ ਸੰਘ ਦੁਆਰਾ ਆਯੋਜਿਤ 92 ਵੇਂ ਸਥਾਪਨਾ ਦਿਵਸ ਦੇ ਅਵਸਰ ਉੱਤੇ ਸਦਭਾਵਨਾ ਸੰਮੇਲਨ ਵਿੱਚ ਆਪਣੇ ਪਾਵਨ ਆਸ਼ੀਰਵਾਦ ਪ੍ਰਦਾਨ ਕਰਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ , “ਮਾਨਵ ਸਹੀ ਰੂਪ ਵਿੱਚ ਫ਼ੇਰ ਹੀ ਮਾਨਵ ਬਣਦਾ ਹੈ ਅਗਰ ਉਹ ਹਰ ਭੇਦ ਭਾਵ ਤੋਂ ਉੱਪਰ ਉੱਠ ਕੇ ਸਭ ਵਿੱਚ ਪਰਮਾਤਮਾ ਦਾ ਰੂਪ ਦੇਖ ਦੇ ਹੋਏ ਨਿਸ਼ਕਾਮ ਭਾਵ ਨਾਲ ਸਭ ਦੀ ਸੇਵਾ ਕਰੇl” ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਬੁੱਢਲਾਡਾ ਬ੍ਰਾਂਚ ਦੇ ਸੰਯੋਜਕ ਅਸ਼ੋਕ ਢੀਂਗਰਾ ਨੇ ਦੱਸਿਆ ਕਿ ਹਰੀਜਨ ਸੇਵਕ ਸੰਘ ਦੇ ਪ੍ਰਧਾਨ ਡਾਕਟਰ ਸ਼ੰਕਰ ਕੁਮਾਰ ਸਨਿਆਲ ਅਤੇ ਉਪ ਪ੍ਰਧਾਨ ਸ਼੍ਰੀ ਨਰੇਸ਼ ਯਾਦਵ ਨੇ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ l ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੁਆਰਾ ਸਥਾਪਿਤ ਇਸ ਵਿਰਾਸਤ ਦੇ ਸਥਾਪਨਾ ਦਿਵਸ ਤੇ ਉਨਾਂ ਦੀ ਪ੍ਰੇਰਨਾ ਦਾ ਸੰਕੇਤ, ਇੱਕ ਚਰਖੇ ਦੇ ਰੂਪ ਵਿੱਚ ਯਾਦਗਾਰ ਚਿੰਨ੍ਹ ਵੀ ਸੇਵਕ ਸੰਘ ਦੇ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਪ੍ਰਤੀ ਸਮਰਪਿਤ ਕੀਤਾ ਗਿਆ।
ਇਸ ਮੌਕੇ ਤੇ ਜਿੱਥੇ ਹਰੀਜਨ ਸੇਵਕ ਸੰਘ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਅਤੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਉੱਥੇ ਨਿਰੰਕਾਰੀ ਇੰਸਟੀਚਿਊਟ ਆਫ ਮਿਊਜਿਕ ਐਂਡ ਆਰਟ (ਨੀਮਾ) ਦੇ ਬੱਚਿਆਂ ਦੁਆਰਾ ਗਾਂਧੀ ਜੀ ਦੇ ਪਿਆਰੇ ਭਜਨ, “ਵੈਸ਼ਨਵ ਲੋਕ” ਤੋਂ ਇਲਾਵਾ ਹੋਰ ਵੀ ਭਗਤੀ ਭਰਪੂਰ ਗੀਤਾਂ ਦਾ ਸੁਰੀਲਾ ਗਾਇਨ ਕੀਤਾ ਗਿਆ। ਸੇਵਕ ਸੰਘ ਦੇ ਪ੍ਰਧਾਨ ਸ੍ਰੀ ਸਨਿਆਲ ਨੇ ਗਾਂਧੀ ਜੀ ਅਤੇ ਕਸਤੁਰਬਾ ਜੀ ਦੇ ਮਾਰਗਦਰਸ਼ਨ ਦਾ ਜ਼ਿਕਰ ਕਰਦੇ ਹੋਏ ਜਿੱਥੇ ਇੱਕ ਪਾਸੇ ਸੰਘ ਦੇ ਦੁਆਰਾ ਕੀਤੇ ਜਾਂਦੇ ਉਦਮਾਂ ਦਾ ਜ਼ਿਕਰ ਕੀਤਾ ਉਥੇ ਦੂਸਰੇ ਪਾਸੇ ਸੰਤ ਨਿਰੰਕਾਰੀ ਮਿਸ਼ਨ ਦੀ ਵਿਚਾਰਧਾਰਾ ਦੇ ਅਨੁਸਾਰ ਵਿਸ਼ਵ ਭਾਈਚਾਰੇ ਦੀ ਭਾਵਨਾ ਜ਼ਿਕਰ ਕਰਦੇ ਹੋਏ ਸਤਿਗੁਰੂ ਮਾਤਾ ਜੀ ਦਾ ਧੰਨਵਾਦ ਕੀਤਾl ਉਹਨਾਂ ਨੇ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਤੌਰ ਤੇ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ l
ਇਸ ਮੌਕੇ ਤੇ ਨਿਰੰਕਾਰੀ ਰਾਜ ਪਿਤਾ ਜੀ ਨੇ ਵੀ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਤਿਗੁਰੂ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਸਭ ਦੇ ਦਰਦ ਨੂੰ ਆਪਣਾ ਦਰਦ ਸਮਝਦਾ ਅਤੇ ਮਹਿਸੂਸ ਕਰਦਾ ਹੈ ਅਤੇ ਇਸ ਭਾਵ ਨਾਲ ਹੰਕਾਰ ਰਹਿਤ ਹੋ ਕੇ ਸੇਵਾ ਨੂੰ ਪ੍ਰਾਪਤ ਹੋ ਜਾਂਦਾ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਕੱਤਰ ਸ੍ਰੀ ਜੋਗਿੰਦਰ ਸੁਖੀਜਾ ਨੇ ਧੰਨਵਾਦ ਕਰਦੇ ਹੋਏ ਹਰੀਜਨ ਸੇਵਕ ਸੰਘ ਦੇ ਸਾਰੇ ਭਾਰਤ ਤੋਂ ਹਾਜ਼ਰ ਹੋਏ ਮੈਂਬਰਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਨਵੰਬਰ ਵਿੱਚ ਆਯੋਜਿਤ ਹੋਣ ਵਾਲੇ 77ਵੇਂ ਸਾਲਾਨਾ ਸੰਤ ਸਮਾਗਮ ਲਈ ਸੱਦਾ ਦਿੱਤਾ ਗਿਆ।
ਫ਼ੋਟੋ: ਹਰੀਜਨ ਸੇਵਕ ਸੰਘ ਦੁਆਰਾ ਆਯੋਜਿਤ 92 ਵੇਂ ਸਥਾਪਨਾ ਦਿਵਸ ਸੰਮੇਲਨ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਜੀ ਨੂੰ ਸਨਮਾਨਿਤ ਕਰਦੇ ਹੋਏ ਹਰੀਜਨ ਸੇਵਕ ਸੰਘ ਦੇ ਅਹੁਦੇਦਾਰ।
ਫ਼ੋਟੋ: ਹਰੀਜਨ ਸੇਵਕ ਸੰਘ ਦੁਆਰਾ ਆਯੋਜਿਤ 92 ਵੇਂ ਸਥਾਪਨਾ ਦਿਵਸ ਸੰਮੇਲਨ ਦੀ ਅਗਵਾਈ ਕਰਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਜੀ।