07 ਸਤੰਬਰ (ਗਗਨਦੀਪ ਸਿੰਘ) ਸੂਚ/ਬਠਿੰਡਾ: ਸੂਚ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਜੋ ਸੈਂਟਰ ਸਕੂਲ ਸੀ ਐਚ ਟੀ ਗੁਰਬਖਸ ਸਿੰਘ ਦੀ ਅਗਵਾਈ ਵਿੱਚ ਹੋਈਆਂ। ਇਹਨਾਂ ਖੰਡਾ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਸੂਚ ਦੇ ਖਿਡਾਰੀਆਂ ਵੱਲੋਂ ਆਲ ਓਵਰ ਟਰਾਫੀ ਜਿੱਤਣ ਤੇ ਸਰਕਾਰੀ ਪ੍ਰਾਇਮਰੀ ਸਕੂਲ ਸੂਚ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਪਿੰਡ ਦੀ ਪੰਚਾਇਤ ਐੱਸ ਐਮ ਸੀ ਅਤੇ ਸਤਿਕਾਰ ਕਮੇਟੀ ਵੱਲੋਂ ਖਿਡਾਰੀਆਂ ਨੂੰ ਸਨਮਾਣਿਤ ਕੀਤਾ । ਸਰਪੰਚ ਕਪੂਰ ਸਿੰਘ ਵੱਲੋਂ ਹੈੱਡ ਟੀਚਰ ਸ਼ਰਨਦੀਪ ਕੌਰ, ਅਧਿਆਪਕ ਗੁਰਤੇਜ ਸਿੰਘ ਸ਼੍ਰੀਮਤੀ ਮਾੜੋ ਕੌਰ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਮਾ. ਹਰਮਨ ਸਿੰਘ ਨੇ ਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ। ਹੈੱਡ ਟੀਚਰ ਸ਼੍ਰੀਮਤੀ ਸ਼ਰਨਦੀਪ ਕੌਰ ਨੂੰ ਬੈਸਟ ਹੈੱਡ ਟੀਚਰ ਦਾ ਐਵਾਰਡ ਮਿਲਣ ਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ । ਇਸ ਮੌਕੇ ਚੇਅਰਮੈਨ ਐਸ ਐਮ ਸੀ ਸ. ਜਗਸੀਰ ਸਿੰਘ, ਮੈਂਬਰ ਬਲਾਕ ਸੰਮਤੀ ਸ. ਭੋਲਾ ਸਿੰਘ, ਸਤਿਕਾਰ ਕਮੇਟੀ ਦੇ ਮੈਂਬਰ ਜਗਜੀਵਨ ਸਿੰਘ, ਸੁਖਦੀਪ ਸਿੰਘ ਹਾਜ਼ਰ ਸਨ।