4 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਸੁਖਵਿੰਦਰ ਸਿੰਘ ਸਿੱਧੂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ ਡੀ ਪੀ ਓ ) ਬਰਨਾਲਾ ਵੱਜੋਂ ਆਪਣਾ ਅਹੁਦਾ ਸੰਭਾਲਿਆ। ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਬੁਢਲਾਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਅਮਰੀਕ ਸਿੰਘ ਸੁਪਰਡੈਂਟ, ਹਰਭਜਨ ਸਿੰਘ ਪੰਚਾਇਤ ਅਫਸਰ, ਜਗਜੀਤ ਸਿੰਘ ਜੇ ਈ, ਜਸਵੀਰ ਸਿੰਘ, ਅਕਾਊਂਟੈਂਟ ਵਿਜੈ ਕੁਮਾਰ, ਕਲਰਕ ਗੁਰਮੀਤ ਸਿੰਘ, ਪੰਚਾਇਤ ਸਕੱਤਰ ਗੁਰਪ੍ਰੀਤ ਸਿੰਘ ਮੰਗਾ, ਬੂਟਾ ਸਿੰਘ, ਰੁਪਿੰਦਰ ਸਿੰਘ, ਧਰਮਿੰਦਰ ਸਿੰਘ, ਪਰਮਜੀਤ ਭੁੱਲਰ, ਚਰਨਦੀਪ ਚੰਦੇਲ, ਪਰਮਿੰਦਰ ਸਿੰਘ, ਕੰਵਰਦੀਪ ਸਿੰਘ ਅਤੇ ਹੋਰ ਲੋਕ ਇਸ ਮੌਕੇ ਮੌਜੂਦ ਸਨ।