ਵੱਖ-ਵੱਖ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਅਤੇ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਭੀਖੀ – 29 ਜੁਲਾਈ –
ਸੀ.ਪੀ.ਆਈ.(ਐਮ) ਦੇ ਸੀਨੀਅਰ ਆਗੂ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਹਰਨੇਕ ਸਿੰਘ ਖੀਵਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਗੁਰਸੇਵਕ ਸਿੰਘ (44 ਸਾਲ) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਅੱਜ ਪਿੰਡ ਖੀਵਾ ਕਲਾਂ ਨੇੜੇ ਭੀਖੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਪਾਰਟੀ ਆਗੂਆਂ , ਵੱਖ ਵੱਖ ਜਥੇਬੰਦੀਆਂ ਦੇ ਆਗੂਆਂ , ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਸ ਬੇਵਕਤੀ ਮੌਤ ‘ਤੇ ਦੁੱਖ ਜ਼ਾਹਿਰ ਕਰਨ ਵਾਲਿਆਂ ਵਿੱਚ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ , ਜ਼ਿਲ੍ਹਾ ਸਕੱਤਰੇਤ ਮੈਂਬਰਾਂ ਕਾ. ਅਮਰਜੀਤ ਸਿੰਘ ਸਿੱਧੂ , ਕਾ. ਜਸਵੰਤ ਸਿੰਘ ਬੀਰੋਕੇ , ਕਾ. ਨਛੱਤਰ ਸਿੰਘ ਢੈਪਈ , ਕਾ. ਘਨੀਸ਼ਾਮ ਨਿੱਕੂ , ਤੋਂ ਇਲਾਵਾ ਪਾਰਟੀ ਦੇ ਆਗੂਆਂ ਕਾ. ਅਵਤਾਰ ਸਿੰਘ ਛਾਪਿਆਂਵਾਲੀ , ਕਾ. ਜਗਦੇਵ ਸਿੰਘ ਢੈਪਈ , ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਜ਼ਿਲ੍ਹਾ ਆਗੂਆਂ ਕਾ. ਦਰਸ਼ਨ ਸਿੰਘ ਜੋਗਾ , ਕਾ. ਸੁਰੇਸ਼ ਕੁਮਾਰ ਮਾਨਸਾ , ਕਾ. ਰਾਜੂ ਗੋਸਵਾਮੀ , ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ , ਮਨਜੀਤ ਕੌਰ ਬੀਰੋਕੇ , ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਗੂ ਪ੍ਰਦੀਪ ਸਿੰਘ ਸਿੱਧੂ , ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਲੇਵਾਂ , ਹਰਜਿੰਦਰ ਸਿੰਘ ਬਰੇਟਾ , ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਬਰੇਟਾ , ਕਾ. ਰੂਪਾ ਸਿੰਘ ਬੁਢਲਾਡਾ , ਬਲਜੀਤ ਸਿੰਘ ਖੀਵਾ , ਪਰਵਿੰਦਰ ਸਿੰਘ ਭੀਖੀ , ਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਆਗੂ ਤੇਜਾ ਸਿੰਘ ਹੀਰਕੇ , ਗੁਰਪ੍ਰੀਤ ਸਿੰਘ ਬਰਨ , ਮੰਗਤ ਸਿੰਘ ਭੁਪਾਲ , ਜਗਦੇਵ ਸਿੰਘ ਖੀਵਾ , ਜਨਵਾਦੀ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂਆਂ ਐਡਵੋਕੇਟ ਅੰਮ੍ਰਿਤਪਾਲ ਸਿੰਘ ਵਿਰਕ , ਬਿੰਦਰ ਸਿੰਘ ਅਹਿਮਦਪੁਰ , ਮਾਨਵ ਮਾਨਸਾ , ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਸੰਤ ਰਾਮ ਬੀਰੋਕੇ , ਭਾਰਤੀ ਭਵਨ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਆਗੂਆਂ ਕੇਸਰ ਸਿੰਘ ਮਾਨਸਾ , ਸੰਜੀਤ ਕੁਮਾਰ,ਅਮਨਦੀਪ ਸਿੰਘ ਬਿੱਟੂ ਆਦਿ ਸ਼ਾਮਲ ਹਨ।