ਸੀਵਰੇਜ ਕੰਪਨੀ ਵੱਲੋ ਸਹੀ ਕੰਮ ਨਾ ਕਰਨ ਕਾਰਨ ਉਠਾਇਆ ਸਵਾਲ
03 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਸਾ ਸ਼ਹਿਰ ਵਿਖੇ ਸੀਵਰੇਜ ਦੀ ਸਾਂਭ ਸੰਭਾਲ ਵਾਲੀ ਠੇਕੇਦਾਰ ਕੰਪਨੀ ਜੀ ਸੀ ਡੀ ਐਲ ਕ੍ਰਿਸ਼ਨਾ ਜੇ ਵੀ ਵੱਲੋਂ ਆਪਦਾ ਸੀਵਰੇਜ ਸਾਂਭ ਸੰਭਾਲ ਅਤੇ ਮੇਨਟੀਨੈਂਸ ਦਾ ਕੰਮ ਸੀਵਰੇਜ ਦੀ ਸਫਾਈ ਦਾ ਕੰਮ ਠੀਕ ਨਾ ਕਰਨ ਕਾਰਨ ਅੱਜ ਮਾਨਸਾ ਦੇ ਹਲਕਾ ਵਿਧਾਇਕ ਡਾਕਟਰ ਵਿਜੈ ਸਿੰਗਲਾ ਨੇ ਜੀਰੋ ਆਰ ਚ ਸਵਾਲ ਚੱਲ ਰਹੇ ਮਾਨਸੂਨ ਸ਼ੈਸ਼ਨ ਚ ਵਿਧਾਨ ਸਭਾ ਚ ਜੋਰ ਨਾਲ ਉਠਾਇਆ। ਇਸ ਸੰਬੰਧੀ ਬੋਲਦਿਆ ਵਿਧਾਇਕ ਨੇ ਕਿਹਾ ਕਿ ਕੰਪਨੀ ਵੱਲੋਂ ਆਪਦਾ ਕੰਮ ਸਹੀ ਤਰੀਕੇ ਨਾਲ ਨਹੀ ਕੀਤਾ ਜਾ ਰਿਹਾ ਜਿਸ ਕਾਰਨ ਹੀ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਕੰਪਨੀ ਵੱਲੋ ਤਕਰੀਬਨ 20 ਲੱਖ ਰੁਪਏ ਮਹੀਨਾ ਠੇਕਾ ਲਿਆ ਜਾਂਦਾ ਹੈ ਪਰ ਫੇਰ ਵੀ ਆਪਦੇ ਮੁਲਾਜ਼ਮਾ ਨੂੰ ਤਨਖਾਹ ਨਹੀ ਦਿੱਤੀ ਜਾਂਦੀ, ਜਿਸ ਕਾਰਨ ਮੁਲਾਜ਼ਮ ਹੜਤਾਲ ਤੇ ਚਲੇ ਜਾਂਦੇ ਹਨ ਅਤੇ ਸ਼ਹਿਰ ਦਾ ਸਾਰਾ ਕੰਮ ਰੁਕ ਜਾਂਦਾ ਹੈ। ਨਾਲ ਹੀ ਵਿਧਾਇਕ ਨੇ ਕਿਹਾ ਕਿ ਇਸ ਕੰਪਨੀ ਦੇ ਟੈਂਡਰ ਠੇਕਿਆ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਇਹਨਾ ਨੂੰ ਦਿੱਤੇ ਜਾਂਦੇ ਪੈਸਿਆ ਨਾਲ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੂੰ ਆਪਣੇ ਪੱਧਰ ਤੇ ਕੰਮ ਕਰਵਾਉਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਨਗਰ ਕੌਂਸਲ ਮਾਨਸਾ ਵੱਲੋਂ ਵੀ ਤਕਰੀਬਨ 60 ਲੱਖ ਰੁਪਏ ਸਲਾਨਾ ਸੀਵਰੇਜ ਬੋਰਡ ਮਾਨਸਾ ਨੂੰ ਦਿੱਤਾ ਜਾਂਦਾ ਹੈ। ਮਾਨਸਾ ਦੇ ਸੀਵਰੇਜ ਦੇ ਪੱਕੇ ਤੌਰ ਤੇ ਹੱਲ ਲਈ ਮਾਨਸਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਵੱਲੋਂ ਲਗਾਤਾਰ ਹਰ ਵਾਰ ਸ਼ੈਸ਼ਨ ਵਿੱਚ ਜੋਰ ਸ਼ੋਰ ਨਾਲ ਅਵਾਜ ਉਠਾਈ ਜਾ ਰਹੀ ਹੈ।