ਇਲਾਕੇ ਦੀਆਂ ਸੰਗਤਾਂ ਨੇ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰੀ
ਕਰਨ ਸਿੰਘ ਭੀਖੀ
ਭੀਖੀ 18 ਮਾਰਚ
ਸਥਾਨਕ ਗੁਰੂਦੁਆਰਾ ਬੁੰਗਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਥਾ -ਕੀਰਤਨ ਦੇ ਦਿਵਾਨ ਸਜਾਏ ਗਏ। ਇਸ ਸਮਾਗਮ ਦੌਰਾਨ ਭਾਈ ਅਮਿ੍ਰਤਪਾਲ ਸਿੰਘ ਜੀ ਨੇ ਕਥਾ ਨਾਲ ਸਮਾਗਮ ਅਰੰਭ ਕੀਤਾ। ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ, ਕਥਾ ਵਿਚਾਰ ਕਰਦਿਆਂ ਭਾਈ ਵਡਾਲਾ ਨੇ ਕਿਹਾ ਕਿ ਸਿੱਖੀ ਪਖੰਡ ਦਾ ਹਿੱਸਾ ਨਹੀਂ, ਰਾਜਨੀਤਿਕ ਆਗੂਆਂ ਨੇ ਸਾਡੇ ਵਿੱਚ ਵੰਡੀਆਂ ਪਾ ਦਿੱਤੀਆਂ ਹਨ, ਜਿਸ ਨੂੰ ਸਮਝਦਾਰੀ ਨਾਲ ਨਜਿੱਠਿਆ ਜਾ ਸਕਦਾ ਹੈ, ਗੁਰੂਆਂ ਨੇ ਜਿਹਨਾਂ ਜਾਤੀ-ਪਾਤੀ ਅਲਾਮਤਾਂ, ਕਰਮਕਾਂਡਾਂ ਆਦਿ ਵਿੱਚੋਂ ਪੰਜ ਸੌ ਪਹਿਲਾਂ ਕੱਢਿਆ ਸੀ ਪਰ ਅਸੀਂ ਫਿਰ ਗ੍ਰਸਤ ਹੁੰਦੇ ਜਾ ਰਹੇ ਹਾਂ, ਜਾਤਾਂ ਦੇ ਨਾਮ ’ਤੇ ਗੁਰਦੁਆਰੇ ਬਣਾ ਲਏ ਹਨ। ਪੰਜਾਬ ਦੀ ਜਵਾਨੀ ਵਿਦੇਸਾਂ ਵੱਲ ਜਾ ਰਹੀ ਹੈ, ਇੱਥੇ ਰਹਿੰਦੀ ਨਸ਼ਿਆਂ ’ਤੇ ਲਾ ਦਿੱਤੀ। ਗੁਰੂਆਂ ਨੇ ਸਾਨੂੰ ਕਿਰਤ ਕਰਨ ਤੇ ਵੰਡ ਸਕਣ ਦੇ ਰਾਸਤੇ ਪਾਇਆ ਸੀ ਪਰ ਅਸੀਂ ਨਿਕੰਮੇ ਹੁੰਦੇ ਜਾ ਰਹੇ ਹਾਂ, ਸਾਡਾ ਭਵਿੱਖ ਚੁਣੌਤੀਆਂ ਭਰਿਆ ਹੈ, ਆਪਣਾ ਮੂਲ ਪਛਾਣ ਕੇ ਇਕਜੁੱਟਤਾ ਨਾਲ ਚੱਲਣਾ ਹੀ ਬਿਹਤਰ ਹੈ। ਆਪਣੇ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜ ਕੇ ਰੱਖਣ ’ਤੇ ਜੋਰ ਦਿੱਤਾ, ਉਹਨਾਂ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਲਾਹਨਤਾਂ ਪਾਈਆਂ ਤੇ ਕਿਹਾ ਪਵਣ ਗੁਰੂ ਤੇ ਪਾਣੀ ਪਿਤਾ ਦੀ ਸੰਭਾਲ ਕਰੋ, ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪਰਮਜੀਤ ਸਿੰਘ ਭੀਖੀ, ਜੀਵਨ ਸਿੰਘ, ਇੰਦਰਜੀਤ ਸਿੰਘ, ਰਾਜ ਸਿੰਘ, ਕਾਲਾ ਸਿੰਘ, ਅਮਰੀਕ ਸਿੰਘ, ਐਡਵੋਕੇਟ ਗਗਨਦੀਪ ਸਿੰਘ ਤੋਂ ਵੱਡੀ ਗਿਣਤੀ ਬੀਬੀਆਂ ਹਾਜ਼ਰ ਸਨ।