ਲੈਸਟਰ ਯੂਕੇ -2 ਜੁਲਾਈ- ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਪੰਜਾਬੀ ਬੋਲੀ ਅਤੇ ਲਿੱਪੀ ਨੂੰ ਮੁੱਖ ਕੇ ਦੋ ਰੋਜ਼ਾ ਪੰਜਾਬੀ ਕਾਨਫਰੰਸ ਯੂਕੇ 2023 ਦਾ 29-30 ਜੁਲਾਈ ਨੂੰ ਸਫ਼ਲ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿੱਚ ਜਿੱਥੇ ਪੰਜਾਬੀ ਬੋਲੀ ਅਤੇ ਲਿੱਪੀ ਨੂੰ ਮੁੱਖ ਰੱਖਿਆ ਗਿਆ। ਸ਼ੁਰੂਆਤ ਹਰਵਿੰਦਰ ਸਿੰਘ ਵੱਲੋਂ ਸਿੱਖ ਐਜੂਕੇਸ਼ਨ ਬਾਰੇ ਜਾਣਕਾਰੀ ਦੇ ਕੇ ਅਤੇ ਕਾਨਫਰੰਸ ਦੇ ਉਦੇਸ਼ ਬਾਰੇ ਚਾਨਣਾ ਪਾਇਆ ਗਿਆ। ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਯੂਕੇ ਵਿੱਚ ਪੰਜਾਬੀ ਪੜਾ ਰਹੇ ਅਧਿਆਪਕਾਂ ਦੀ ਸਿਖਲਾਈ ਉੱਪਰ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਉਹਨਾਂ ਦੁਆਰਾ ਪੜਾਈ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਵਿਚਾਰ ਆਦਿ ਮੁੱਖ ਸੀ। ਦੂਸਰੇ ਸੈਸ਼ਨ ਵਿੱਚ ਪਹਿਲਾ ਪਰਚਾ ‘ਬਰਤਾਨੀਆ ਵਿੱਚ ਪੰਜਾਬੀ ਦੀ ਪੜ੍ਹਾਈ ਨਾਲ ਜੁੜੇ ਮਸਲੇ’ ਉੱਪਰ ਅਰਮਿੰਦਰ ਸਿੰਘ ਤੇ ਤਜਿੰਦਰ ਕੌਰ ਨੇ ਪਰਚਾ ਪੜ੍ਹਿਆ। ਜਿਸਦੀ ਪ੍ਰਧਾਨਗੀ ਰਸ਼ਪਾਲ ਕੌਰ ਸਿੰਘ ਨੇ ਕੀਤੀ। ਦੂਜਾ ਪਰਚਾ ‘ਪੰਜਾਬੀ ਦੀ ਪਰਿਭਾਸਿ਼ਕ ਸ਼ਬਦਾਵਲੀ ਦਾ ਵਿਕਾਸ’ ਡਾ ਬਲਦੇਵ ਸਿੰਘ ਕੰਦੋਲਾ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਕੰਵਰ ਸਿੰਘ ਬਰਾੜ ਨੇ ਕੀਤੀ। ਤੀਸਰਾ ਪਰਚਾ ‘ਸਿੰਘ ਸਭਾ ਕਾਲ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ’ ਡਾ ਅਵਤਾਰ ਸਿੰਘ ਨੇ ਪੜ੍ਹਿਆ ਅਤੇ ਇਸ ਦੀ ਪ੍ਰਧਾਨਗੀ ਡਾ ਸੁਜਿੰਦਰ ਸਿੰਘ ਸੰਘਾ ਨੇ ਕੀਤੀ। ਇਸ ਤੋਂ ਬਾਅਦ ਵਿਸ਼ੇਸ਼ ਤੌਰ ‘ਤੇ ਪੰਜਾਬ ਭਵਨ ਸਰੀ ਕੈਨੇਡਾ ਤੋਂ ਆਏ ਸੁੱਖੀ ਬਾਠ ਅਤੇ ਦਲਵੀਰ ਸਿੰਘ ਕਥੂਰੀਆ, ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂ ਕੇ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਕਵੀ ਦਰਬਾਰ ਵੀ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਕਵੀਆਂ ਤੇ ਸ਼ਾਇਰਾਂ ਨੇ ਭਾਗ ਲਿਆ।
ਦੂਸਰੇ ਦਿਨ ਦੀ ਸ਼ੁਰੂਆਤ ਕੰਵਰ ਸਿੰਘ ਬਰਾੜ ਸੰਖੇਪ ਜਾਣਕਾਰੀ ਦਿੰਦਿਆਂ ਸ਼ੁਰੂ ਕੀਤੀ ਅਤੇ ਇਸ ਤੋਂ ਬਾਅਦ ‘ਬਰਤਾਨਵੀ ਪੰਜਾਬੀ ਸਾਹਿਤ-ਇੱਕ ਸਰਵੇਖਣ’ ਬਲਵਿੰਦਰ ਸਿੰਘ ਚਾਹਲ ਨੇ ਆਪਣਾ ਪਰਚਾ ਪੜਿਆ। ਜਿਸਦੀ ਪ੍ਰਧਾਨਗੀ ਕੁਲਵੰਤ ਕੌਰ ਢਿੱਲੋਂ ਨੇ ਕੀਤੀ। ਇਸ ਤੋਂ ਬਾਅਦ ਨੁਜ਼ਹਤ ਅੱਬਾਸ ਅਤੇ ਅਬੁਜ਼ਰ ਮਾਦੂ ਨੇ ਪੰਜਾਬੀ ਬੋਲੀ ਉੱਪਰ ਬਕਮਾਲ ਨਾਟ ਕਲਾਕਾਰੀ ਪੇਸ਼ ਕੀਤੀ। ਜਿਸ ਨੇ ਹਾਜਰੀਨ ਦਾ ਧਿਆਨ ਹੀ ਨਹੀਂ ਖਿੱਚਿਆ ਸਗੋਂ ਬੋਲੀ ਸੰਬੰਧੀ ਚੰਗਾ ਸੁਨੇਹਾ ਵੀ ਛੱਡਿਆ। ਇਸ ਤੋਂ ਅਗਲਾ ਪਰਚਾ ‘ਜਪੁਜੀ ਸਾਹਿਬ ਦਾ ਪੰਜਾਬੀ ਸਾਹਿਤਕ ਪੱਖ’ ਬਾਰੇ ਅਸਮਾ ਕਾਦਰੀ ਨੇ ਪੜ੍ਹਿਆ ਅਤੇ ਇਸਦੀ ਪ੍ਰਧਾਨਗੀ ਡਾ ਅਵਤਾਰ ਸਿੰਘ ਨੇ ਕੀਤੀ। ਇਸ ਸੈਸ਼ਨ ਦਾ ਅਖੀਰਲਾ ਪਰਚਾ ‘ਖੋਜ ਵਿਧੀਆਂ, ਭਾਸ਼ਾ ਤੇ ਰਾਜਨੀਤੀ ਵਿਚਕਾਰ ਸੰਬੰਧ ਅਤੇ ਪੰਜਾਬੀ ਭਾਸ਼ਾ ਦੀ ਖੋਜ’ ਜਿਸ ਬਾਰੇ ਡਾ ਪਰਗਟ ਸਿੰਘ ਤੇ ਜਸਬੀਰ ਸਿੰਘ ਨੇ ਪਰਚਾ ਪੜਿਆ ਤੇ ਇਸ ਪਰਚੇ ਦੀ ਪ੍ਰਧਾਨਗੀ ਡਾ ਸਾਧੂ ਸਿੰਘ ਜੀ ਨੇ ਕੀਤੀ। ਇਸ ਸਮੇਂ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸਖਸ਼ੀਅਤਾਂ ਦਾ ਸਨਮਾਨ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਕੀਤਾ ਗਿਆ ਜਿੰਨਾਂ ਵਿੱਚ ਰੂਪ ਢਿਲੋਂ, ਬਲਬੀਰ ਕੰਵਲ, ਬਲਿਹਾਰ ਸਿੰਘ ਰੰਧਾਵਾ, ਸੁਜਿੰਦਰ ਸਿੰਘ ਸੰਘਾ, ਡਾ ਗੁਰਦਿਆਲ ਸਿੰਘ ਰਾਏ, ਹਰਵਿੰਦਰ ਕੌਰ ਰਾਏ ਤੇ ਸਰੂਪ ਸਿੰਘ ਸ਼ਾਮਿਲ ਸਨ। ਇਸਦੇ ਬਾਅਦ ਅਵਤਾਰ ਸਿੰਘ ਪੱਤਰਕਾਰ ਨੇ ਸਾਰੀ ਕਾਨਫਰੰਸ ਦਾ ਸਾਰ ਪੇਸ਼ ਕੀਤਾ ਅਤੇ ਡਾ ਪਰਗਟ ਸਿੰਘ ਵੱਲੋਂ ਸਭ ਦਾ ਧੰਨਵਾਦ ਅਤੇ ਭਵਿੱਖ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ ਗਿਆ। ਦੋਵੇਂ ਦਿਨ ਲੰਗਰ ਦਾ ਪ੍ਰਬੰਧ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਤੇ ਰਾਮਗੜੀਆ ਗੁਰਦਵਾਰਾ ਸਾਹਿਬ ਕੀਤਾ ਗਿਆ । ਸਮੁੱਚੀ ਕਾਨਫਰੰਸ ਦਾ ਸੰਚਾਲਨ ਰੂਪ ਦਵਿੰਦਰ, ਕੰਵਰ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਚਾਹਲ ਵੱਲੋਂ ਕੀਤਾ ਗਿਆ।
ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਦੋ ਰੋਜ਼ਾ ਪੰਜਾਬੀ ਕਾਨਫਰੰਸ ਯੂਕੇ 2023 ਦਾ ਸਫ਼ਲ ਆਯੋਜਨ
1 Comment
Good news 🗞️