ਪੀ ਐਸ ਟੈੱਟ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਤਿੱਖਾ ਸੰਘਰਸ਼ ਉਲੀਕਾਗੇ:-ਪ੍ਰਦੀਪ ਗੁਰੂ।
ਮਾਨਸਾ:-27 ਸਤੰਬਰ ( ) 27 ਸਤੰਬਰ ਨੂੰ ਪੀ ਐਸ ਟੈੱਟ ਯੂਨੀਅਨ ਪੰਜਾਬ ਨੂੰ ਅੱਜ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਨੇ ਮੀਟਿੰਗ ਦਿੱਤੀ ਗਈ ਸੀ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਪੀ ਐਸ ਟੈੱਟ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਦੱਸਿਆ ਕਿ ਯੂਨੀਅਨ ਵੱਲੋਂ ਜਥੇਬੰਦੀ ਦੇ ਸੂਬਾਈ ਆਗੂ ਲਵਿਸ ਕੁਮਾਰ ਅਤੇ ਰਾਹੁਲ ਕੰਬੋਜ਼ ਮੀਟਿੰਗ ਲਈ ਭੇਜਿਆ ਗਿਆ ਸੀ ਜਿਸ ਦੌਰਾਨ ਸਾਥੀ ਨੇ ਸਵੇਰੇ 9 ਵਜੇ ਤੋਂ 2:30 ਵਜੇ ਤੱਕ ਸਿੱਖਿਆ ਮੰਤਰੀ ਦਾ ਇੰਤਜ਼ਾਰ ਕੀਤਾ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਨੇ ਜਥੇਬੰਦੀ ਆਗੂ ਨੂੰ ਸਿਰਫ਼ ਇੱਕ ਮਿੰਟ ਦਾ ਸਮਾਂ ਦਿੱਤਾ ਅਤੇ ਜਿਸ ਦੌਰਾਨ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਅਤੇ ਸੋਚਾਂਗੇ ਸੋਚਾਂਗੇ ਕਹਿ ਕੇ ਸਾਥੀਆਂ ਨੂੰ ਬਾਹਰ ਕੱਢ ਦਿੱਤਾ। ਸਿੱਖਿਆ ਮੰਤਰੀ ਦੇ ਜਥੇਬੰਦੀ ਆਗੂਆਂ ਦੇ ਪ੍ਰਤੀ ਇਸ ਮਾੜੇ ਵਤੀਰੇ ਦੀ ਪੀ ਐਸ ਟੈੱਟ ਯੂਨੀਅਨ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ। ਉਹਨਾਂ ਦੱਸਿਆ ਕਿ ਈਟੀਟੀ ਅਤੇ ਬੀ ਐੱਡ ਪਾਸ ਅਧਿਆਪਕ ਵੱਲੋਂ ਪੀ ਐਸ ਟੈੱਟ ਦਾ ਪੇਪਰ ਕੱਢਵਾਉਣ ਲਈ ਆਪਣੀ ਗੱਲ ਰੱਖਣੀ ਸੀ ਪਰ ਸਿੱਖਿਆ ਮੰਤਰੀ ਦੇ ਇਸ ਵਤੀਰੇ ਨੇ ਸਾਥੀ ਨਿਰਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਪੀ ਐਸ ਟੈੱਟ ਯੂਨੀਅਨ ਪੰਜਾਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪੀ ਐਸ ਟੈੱਟ ਦਾ ਪੇਪਰ ਕਢਵਾਉਣ ਲਈ ਪੰਜਾਬ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜੇਕਰ ਕਰ ਫਿਰ ਸਰਕਾਰ ਦੀ ਕੰਨ ਤੇ ਜੂੰ ਨਾ ਸਰਕੀ ਤਾਂ ਆਉਣ ਵਾਲਿਆਂ ਲੋਕ ਸਭਾ ਚੋਣਾਂ ਵਿੱਚ ਪੀ ਐਸ ਟੈੱਟ ਯੂਨੀਅਨ ਪੰਜਾਬ ਵੱਲੋਂ ਪਿੰਡਾਂ/ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ।