17 ਮਈ (ਸੋਨੂੰ ਕਟਾਰੀਆ) ਮਾਨਸਾ: ਸਿਹਤ ਵਿਭਾਗ ਵੱਲੋਂ ਥੈਲਾਸੀਮੀਆ ਸਬੰਧੀ ਜਾਗਰੂਕਤਾ ਸੈਮੀਨਾਰ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਮਨਾਇਆ ਗਿਆ,ਇਸ ਮੌਕੇ ਜਾਨਕਰੀ ਦਿੰਦਿਆ ਡਾ.ਹਰਦੇਵ ਸਿੰਘ ਸਿਵਲ ਸਰਜਨ, ਮਾਨਸਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਾਲ 8 ਮਈ 17 ਮਈ ਤੱਕ ਥੈਲੀਸੀਮੀਆ ਸਬੰਧੀ ਜਾਗਰੂਕਤਾ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ,ਇਸ ਮੌਕੇ ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਅਤੇ ਹੀਮੋਫਿਲੀਆ ਇੱਕ ਜਿਨਸੀ ਰੋਗ ਹੈ,ਇਸ ਬਿਮਾਰੀ ਕਾਰਨ ਵਿਅਕਤੀ ਦੇ ਸਰੀਰ ਵਿੱਚ ਖ਼ੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਖ਼ਤਮ ਹੋ ਜਾਂਦੀ ਹੈ, ਇਸ ਦੇ ਪ੍ਰਮੁੱਖ ਲੱਛਣ ਸਰੀਰ ਵਾਧੇ ਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਅਤੇ ਥਕਾਵਟ, ਚਿਹਰੇ ਦੀ ਬਨਾਵਟ ਵਿੱਚ ਬਦਲਾਅ, ਗਾੜ੍ਹਾ ਪਿਸ਼ਾਬ, ਚਮੜੀ ਦਾ ਪੀਲਾ ਪਾਉਣਾ, ਜਿਗਰ ਤੇ ਤਿੱਲੀ ਦਾ ਵਧਣਾ, ਹਨ,ਜੇਕਰ ਕਿਸੇ ਵੀ ਬੱਚੇ ਜਾਂ ਵਿਅਕਤੀ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਹਰ 15-20 ਦਿਨਾਂ ਬਾਅਦ ਸਾਰੀ ਉਮਰ ਖ਼ੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ।
ਡਾ.ਸਾਇਨਾ ਬਾਂਸਲ ਬੀ ਟੀ ਓ ਨੇ ਦਸਿਆ ਕਿ ਇਸ ਦੀ ਜਾਂਚ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ,ਪਟਿਆਲਾ,ਫ਼ਰੀਦਕੋਟ ਦੇ ਨਾਲ ਨਾਲ ਏਮਜ਼ ਬਠਿੰਡਾ, ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਕੀਤਾ ਜਾਂਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਬਚਾਅ ਲਈ ਥੈਲੀਸੀਮੀਆ ਦਾ ਟੈਸਟ ਹੇਠ ਲਿਖੇ ਵਰਗ ਨੂੰ ਕਰਵਾਉਣਾ ਅਤਿ ਜ਼ਰੂਰੀ ਹੈ,ਖ਼ਾਸ ਕਰ ਗਰਭਵਤੀ ਔਰਤਾਂ,ਖਾਸ ਤੌਰ ਤੇ ਪਹਿਲੀ ਤਿਮਾਹੀ ਵਿੱਚ, ਵਿਆਹ ਯੋਗ ਅਤੇ ਵਿਆਹੀ ਜੋੜੀ, ਅਨੀਮੀਆ ਦਾ ਇਲਾਜ ਲੈਣ ਤੋਂ ਬਾਅਦ ਖੂਨ ਦੀ ਮਾਤਰਾ ਵਧਣੀ ਜ਼ਰੂਰੀ ਹੈ, ਪੰਜਾਬ ਰਾਜ ਵਿੱਚ ਇਸ ਦੀ ਰੋਕਥਾਮ ਲਈ ਟੈਸਟਿੰਗ ਅਤੇ ਕੌਂਸਲਿੰਗ, ਬਲੱਡ ਕੁਲੈਕਸ਼ਨ ਅਤੇ ਟਰਾਂਸਪੋਟੇਸ਼ਨ ਦੇ ਨਾਲ ਨਾਲ ਥੈਲੇਸੀਮੀਆ ਮਰੀਜ਼ਾਂ ਨੂੰ ਮੁਫਤ ਖੂਨ ਚੜ੍ਹਾਉਣ ਦਾ ਪ੍ਰਬੰਧ ਹੈ,ਥੈਲੇਸੀਮੀਆ ਦਾ ਮਰੀਜ਼ ਅਪੰਗਤਾ ਸਰਟੀਫਿਕੇਟ ਲਈ ਵੀ ਅਪਲਾਈ ਕਰ ਸਕਦਾ ਹੈ।ਇਸ ਦਿਵਸ ਮੌਕੇ ਡਾ ਪਰਵਰਿਸ਼ ਬਚਿਆ ਦੇ ਮਾਹਿਰ ਨੇ ਦੱਸਿਆ ਕਿ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਥੈਲੇਸੀਮੀਆ ਬਾਰੇ ਜਾਣੂ ਕਰਵਾਇਆ ਜਾਂਦਾ ਹੈ,ਅਸੀਂ ਵੱਖ ਵੱਖ ਮੌਕਿਆਂ ਤੇ ਖੂਨ ਦਾਨ ਕਰਕੇ ਥੈਲੇਸੀਮੀਆ ਮਰੀਜਾਂ ਦੀ ਮੱਦਦਗਾਰ ਸਾਬਿਤ ਹੋ ਸਕਦੇ ਹਾਂ।
ਇਸ ਮੌਕੇ ਮਾਤਾ ਈਸ਼ਰ ਕੌਰ ਨਰਸਿੰਗ ਸਕੂਲ ਤਾਮਕੋਟ ਅਤੇ ਮਾਲਵਾ ਨਰਸਿੰਗ ਸਕੂਲ ਖਿਆਲਾ ਕਲਾਂ ਦੇ ਬੱਚਿਆਂ ਵੱਲੋਂ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ,
ਇਸ ਸੈਮੀਨਾਰ ਦੇ ਮੌਕੇ ਡਾਕਟਰ ਹਰਦੇਵ ਸਿੰਘ ਸਿਵਿਲ ਸਰਜਨ ਵੱਲੋਂ ਥੈਲੀਸਮੀਆਂ ਵਾਲੇ ਬੱਚਿਆਂ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਰਿਫਰੈਸ਼ਮੈਂਟ ਕਿਟਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾਕਟਰ ਕੰਵਲਪ੍ਰੀਤ ਕੌਰ ਬਰਾੜ ਜ਼ਿਲਾ ਟੀਕਾਕਰਨ ਅਫਸਰ, ਡਾਕਟਰ ਬਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਮਾਨਸਾ,ਵਿਜੇ ਕੁਮਾਰ ਜੈਨ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਦਰਸ਼ਨ ਸਿੰਘ ਧਾਲੀਵਾਲ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਗੁਰਵਿੰਦਰ ਕੌਰ ਨਰਸਿੰਗ ਸਿਸਟਰ, ਪੁਨਮ ਰਾਣੀ ਨਰਸਿੰਗ ਸਿਸਟਰ, ਸੁਖਵਿੰਦਰ ਕੌਰ ਸਟਾਫ ਨਰਸ, ਜੈਨਕੀ ਅਕਾਊਂਟੈਂਟ, ਸੰਦੀਪ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਸਿਹਤ ਵਿਭਾਗ ਵੱਲੋਂ ਜੱਚਾ ਬੱਚਾ ਹਸਪਤਾਲ ਵਿੱਚ ਮਨਾਇਆ ਗਿਆ ਥੈਲਾਸੀਮੀਆ ਸੈਮੀਨਾਰ
Leave a comment