04 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸਰਮਾ ਦੀ ਅਗਵਾਈ ਹੇਠ ਕੀਤੀ ਗਈ।ਇਸ ਮੀਟਿੰਗ ‘ਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਜਿਵੇਂ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ 50 ਸਾਲ ਤੋਂ ਵੱਧ ਉਮਰ ਦੇ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਕਰਨ ਅਤੇ ਮੋਤੀਆ ਦੇ ਅਪ੍ਰੇਸ਼ਨ ਕਰਨ,ਮਲੇਰੀਆ,ਡੇਂਗੂ ਬਾਰੇ ਗਰੁੱਪ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲਾਰਵਾ ਨਸ਼ਟ ਕਰਾਉਣ ਬਾਰੇ ਟੀਮਾਂ ਦੇ ਕੰਮ ‘ਚ ਤੇਜੀ ਲਿਆਉਣ ਬਾਰੇ, ਜੱਚਾ-ਬੱਚਾ ਸੇਵਾਵਾਂ, ਸੰਸਥਾਗਤ ਜਣੇਪੇ ਕਰਾਉਣ ਲਈ ਪ੍ਰੇਰਿਤ ਕਰਨ,ਮੀਜਲ ਰੁਬੇਲਾ ਦਾ ਟੀਚਾ 100 ਪ੍ਰਤੀਸਤ ਕਰਨ ਤਾਂ ਜੋ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ।
ਮੁਕੰਮਲ ਟੀਕਾਕਰਨ ,ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਲਈ ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ , ਪੀ. ਐਨ. ਡੀ. ਟੀ. ਐਕਟ(ਬੇਟੀ ਬਚਾਓ) ਬਾਰੇ ਮਮਤਾ ਦਿਵਸ ਤੇ ਜਾਗਰੂਕ ਕਰਨ ਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ , ਟੀ. ਬੀ. ਦੀ ਬਿਮਾਰੀ ਨੂੰ 2025 ਤੱਕ ਸਮਾਜ ਚੋਂ ਖਤਮ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ।
ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਮਾਸ ਮੀਡੀਆ ਵਿੰਗ ਨੂੰ ਪ੍ਰੈਸ ਕਵਰੇਜ ਅਤੇ ਗਰੁੱਪ ਮੀਟਿੰਗਾਂ ਰਾਹੀਂ ਜਾਗਰੂਕ ਕਰਨ ਬਾਰੇ ਕਿਹਾ ਗਿਆ।
ਇਸ ਸਮੇਂ ਸਹਾਇਕ ਸਿਵਲ ਸਰਜਨ ਡਾ. ਮਨੋਹਰ ਲਾਲ,ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪਰਵੇਸ ਕੁਮਾਰ,ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ,ਸਮੂਹ ਸੀਨੀਅਰ ਮੈਡੀਕਲ ਅਫ਼ਸਰ , ਜ਼ਿਲ੍ਹਾ ਐਪੀਡਿਮਾਲੋਜਿਸਟ ਅਤੇ ਸਿਹਤ ਵਿਭਾਗ ਦੇ ਕਰਮਚਾਰੀ/ ਅਧਿਕਾਰੀ ਹਾਜਰ ਸਨ।