31 ਜੁਲਾਈ (ਕਰਨ ਭੀਖੀ) ਮਾਨਸਾ: ਲੋਕਾਂ ਨੂੰ ਮੁਫ਼ਤ ਦਵਾਈਆਂ, ਐਕਸਰੇ, ਲੈਬੋਰੇਟਰੀ ਟੈਸਟ, ਈ.ਸੀ.ਜੀ. ਤੋਂ ਇਲਾਵਾ ਹੋਰ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਬਲਾਕ ਬੁਢਲਾਡਾ ਦੇ ਆਮ ਆਦਮੀ ਕਲੀਨਿਕ ਬੋਹਾ ਅਤੇ ਬਰ੍ਹੇ, ਹੈਲਥ ਐਂਡ ਵੈਲਨੈਸ ਸੈਂਟਰ ਬਰ੍ਹੇ ਅਤੇ ਸਬ ਡਵੀਜ਼ਨ ਹਸਪਤਾਲ ਸਰਦੂਲਗੜ੍ਹ, ਆਮ ਆਦਮੀ ਕਲੀਨਿਕ ਕਰੰਡੀ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਝੰਡਾ ਕਲਾਂ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਪਿੰਡ ਦੇ ਸਰਪੰਚ ਅਤੇ ਮੋਹਤਬਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਸਿਹਤ ਸੰਸਥਾਵਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ, ਬੋਹਾ ਵਿਖੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਤੇ ਟੈਸਟ ਹਸਪਤਾਲਾਂ ਦੇ ਅੰਦਰੋਂ ਅਤੇ ਮੁਫ਼ਤ ਮਿਲਣੇ ਚਾਹੀਦੇ ਹਨ।
ਉਨ੍ਹਾਂ ਸਬ ਡਿਵੀਜ਼ਨ ਹਸਪਤਾਲ ਸਰਦੂਲਗੜ੍ਹ ਵਿਖੇ ਸਮੂਹ ਅਧਿਕਾਰੀਆਂ ਤੇ ਪੈਰਾ ਮੈਡੀਕਲ ਸਟਾਫ ਦੇ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਵਿਵਹਾਰ ਅਤੇ ਇਲਾਜ਼ ਤਸੱਲੀ ਬਖਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਮਰੀਜ਼ ਦੇ ਵਧੀਆ ਵਿਵਹਾਰ ਨਾਲ ਮਰੀਜ਼ ਦਾ ਇਲਾਜ਼ ਜਲਦੀ ਅਤੇ ਤਸੱਲੀਬਖਸ਼ ਹੁੰਦਾ ਹੈ, ਅਤੇ ਸਰਕਾਰੀ ਹਸਪਤਾਲਾਂ ਦਾ ਮਿਆਰ ਉੱਚਾ ਉੱਠਦਾ ਹੈ ਇਸ ਲਈ ਕਿਸੇ ਵੀ ਮਰੀਜ਼ ਨੂੰ ਸਿਹਤ ਸੰਸਥਾਵਾਂ ਅੰਦਰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਸਿਹਤ ਕਰਮੀਆਂ ਨੂੰ ਨੂੰ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ ਇਸ ਮੌਕੇ ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਆਮ ਆਦਮੀ ਕਲੀਨਿਕ ਬੋਹਾ ਦੇ ਡਾਕਟਰ ਧੀਰਜ ਜੈਨ, ਭੁਪਿੰਦਰ ਕੁਮਾਰ ਹੈਲਥ ਸੁਪਰਵਾਈਜ਼ਰ, ਮੋਨਿਕਾ ਰਾਣੀ ਸਿਹਤ ਕਰਮਚਾਰੀ, ਆਮ ਆਦਮੀ ਕਲੀਨਿਕ ਬਰ੍ਹੇ ਵਿਖੇ ਡਾਕਟਰ ਮਮਤਾ ਅਤੇ ਉਨ੍ਹਾਂ ਦਾ ਸਟਾਫ, ਹੈਲਥ ਐਂਡ ਵੈਲਨੈਸ ਸੈਂਟਰ ਬਰ੍ਹੇ ਵਿਖੇ ਅਸ਼ਵਨੀ ਕੁਮਾਰ ਸਿਹਤ ਸੁਪਰਵਾਈਜ਼ਰ, ਬਲਜੀਤ ਰਾਣੀ, ਏ.ਐਨ.ਐਮ.,ਮਨਪ੍ਰੀਤ ਕੌਰ ਸੀ.ਐਚ.ਓ.,ਆਮ ਆਦਮੀ ਕਲੀਨਿਕ ਕਰੰਡੀ ਦੇ ਡਾਕਟਰ ਸਬ ਡਵੀਜ਼ਨ ਹਸਪਤਾਲ ਦੇ ਐਸ.ਐਮ.ਓ ਅਤੇ ਸਟਾਫ ਤੋਂ ਇਲਾਵਾ ਆਸ਼ਾ ਵਰਕਰ ਅਤੇ ਸਮੂਹ ਸਿਹਤ ਸੰਸਥਾਵਾਂ ਨਾਲ ਸਬੰਧਤ ਪੰਚ ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਹਨ।
ਸਿਵਲ ਸਰਜਨ ਨੇ ਸਿਹਤ ਸੰਸਥਾਵਾਂ ਦਾ ਦੌਰਾ ਕਰਕੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ
Highlights
- #mansanews
Leave a comment