ਆਪਣੇ ਬੱਚਿਆਂ ਨੂੰ ਸ਼ਹਾਦਤ-ਏ-ਸਫਰ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ- ਗੁਰਪ੍ਰੀਤ ਸਿੰਘ ਝੱਬਰ
ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਅਤੇ ਵਿਦਿਆ ਸਕੱਤਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਅੰਤ੍ਰਿਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਜੀ ਦੀ ਰਹਿਨੁਮਾਈ ਹੇਠ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਮਾਰਚ ਕੱਢਿਆ ਗਿਆ।ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਜੀ ਦੀ ਯੋਗ ਅਗਵਾਈ ਵਿੱਚ ਇਹ ਗੁਰਮਤਿ ਚੇਤਨਾ ਮਾਰਚ ਭਾਈ ਬਹਿਲੋ ਪਬਲਿਕ ਸਕੂਲ ਤੋਂ ਰਵਾਨਾ ਹੋ ਕੇ ਪਿੰਡ ਬੱਪੀਆਣਾ,ਦਲੇਲ ਸਿੰਘ ਵਾਲਾ,ਫਰਵਾਹੀ,ਬੋੜਾਵਾਲ,ਗੁਰਨੇ ਕਲਾਂ ਅਤੇ ਫਫੜੇ ਭਾਈ ਕੇ ਪਹੁੰਚਿਆ।ਇਸ ਦੌਰਾਨ ਸਕੂਲ ਵਿਦਿਆਰਥੀ ਆਪਣੇ ਹੱਥਾਂ ਵਿੱਚ ਸ਼ਹਾਦਤ ਨੂੰ ਦਰਸਾਉਂਦੀਆਂ ਤਖ਼ਤੀਆਂ ਫੜੀਆਂ ,ਕਵੀਸ਼ਰੀਆਂ ਅਤੇ ਗਤਕੇ ਦੇ ਜੌਹਰ ਦਿਖਾਏ ਅਤੇ ਬੱਚਿਆਂ ਨੇ ਕੋਰਿਓਗ੍ਰਾਫੀ ਵੀ ਕੀਤੀ।ਇਸ ਮਾਰਚ ਵਿੱਚ ਸਮੂਹ ਸਟਾਫ ਹਾਜਰ ਰਹੇਗਾ।ਸਾਰੇ ਹੀ ਪਿੰਡਾਂ ਦੀਆਂ ਸੰਗਤਾਂ ਨੇ ਗੁਰਮਤਿ ਚੇਤਨਾ ਮਾਰਚ ਵਿੱਚ ਜਿੱਥੇ ਹਾਜਰੀ ਭਰੀ ਉੱਥੇ ਬੱਚਿਆਂ ਲਈ ਲੰਗਰ ਦੇ ਪ੍ਰਬੰਧ ਵੀ ਕੀਤੇ।ਸੇਵਾਦਾਰਾਂ ਵੱਲੋਂ ਗੁਰਮਤਿ ਮਾਰਚ ਦੇ ਅੱਗੇ ਕਲੀ ਦੀ ਸੇਵਾ ਵੀ ਕੀਤੀ ਗਈ। ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਜੀ ਵੱਲੋਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।