ਭਗਤਾ ਭਾਈ, 25 ਨਵੰਬਰ (ਰਾਜਿੰਦਰ ਸਿੰਘ ਮਰਾਹੜ)-ਸਾਹਿਤਕ ਮੰਚ ਭਗਤਾ ਭਾਈ ਵੱਲੋਂ ਸਥਾਨਕ ਸ਼ਹਿਰ ਵਿਖੇ ਪੰਜਾਬੀ ਮਾਹ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਜਸ ਅਮਨਦੀਪ ਸਿੰਘ ਬਰਾੜ (ਸੁਖਾਨੰਦ) ਨੇ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਪੰਜਾਬੀ ਗੀਤਕਾਰ ਤੇ ਕਵੀ ਕੁਲਵਿੰਦਰ ਸਿੰਘ ਸਿੱਧੂ (ਕਾਮੇਕਾ) ਸਨ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਅਤੇ ਸਰਪ੍ਰਸਤ ਬਲੌਰ ਸਿੰਘ ਸਿੱਧੂ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਦਾ ਪਲੇਠਾ ਕਹਾਣੀ ਸੰਗ੍ਰਹਿ ‘ਜ਼ੁਮੈਟੋ ਗਰਲ’ ਮਹਿਮਾਨਾਂ ਤੇ ਮੰਚ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਲੋਕ ਅਰਪਣ ਕੀਤਾ ਗਿਆ। ਮੰਚ ਦਾ ਸੰਚਾਲਨ ਕਰਦਿਆਂ ਪ੍ਰਿੰਸੀਪਲ ਹੰਸ ਸਿੰਘ ਸੋਹੀ ਨੇ ਅੰਮ੍ਰਿਤਪਾਲ ਕਲੇਰ ਦੀ ਕਹਾਣੀ ਕਲਾ ਬਾਰੇ ਵਿਚਾਰ ਚਰਚਾ ਕੀਤੀ। ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਵੀ ਤਰਸੇਮ ਗੋਪੀ ਕਾ, ਗੀਤਕਾਰ ਨਿਰਮਲ ਪੱਤੋ ਅਤੇ ਗਜ਼ਲਗੋ ਰਾਜਵਿੰਦਰ ਰੌਂਤਾ ਨੇ ਕਿਹਾ ਕਿ ਅੰਮ੍ਰਿਤਪਾਲ ਕਲੇਰ ਦੇ ਪਾਪਾ ਕਹਾਣੀਕਾਰ ਭੂਰਾ ਸਿੰਘ ਕਲੇਰ ਅਵਾਮੀ ਕਹਾਣੀਕਾਰ ਸਨ। ਉਨ੍ਹਾਂ ਕਿਹਾ ਕਿ ਲੇਖਕ ਲੋਕਾਂ ਦਾ ਹੁੰਦਾ ਹੈ, ਉਸ ਨੂੰ ਕਿਸੇ ਜਾਤ ਨਾਲ਼ ਨਹੀਂ ਜੋੜਿਆ ਜਾ ਸਕਦਾ। ਜਸ ਅਮਨਦੀਪ ਸਿੰਘ ਬਰਾੜ ਨੇ ਸਾਹਿਤਕ ਮੰਚ ਭਗਤਾ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਕੁਲਵਿੰਦਰ ਸਿੰਘ ਸਿੱਧੂ (ਕਾਮੇਕਾ) ਨੇ “ਦਰਦਾਂ ਦੀ ਫਰਦ ਲੁਹਾ ਕੇ…” ਸਮੇਤ ਆਪਣੀਆਂ ਚਰਚਿਤ ਰਚਨਾਵਾਂ ਪੇਸ਼ ਕੀਤੀਆਂ। ਮੰਚ ਦੇ ਵਿੱਤ ਸਕੱਤਰ ਸੁਖਵਿੰਦਰ ਚੀਦਾ ਅਤੇ ਪ੍ਰੈਸ ਸਕੱਤਰ ਰਾਜਿੰਦਰ ਸਿੰਘ ਮਰਾਹੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਨਰਿੰਦਰ ਸਿੰਘ ਨਥਾਣਾ, ਮਾਸਟਰ ਸੁਰਜੀਤ ਸਿੰਘ, ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਗੁਰਵਿੰਦਰ ਸਿੰਘ ਧਨੋਆ, ਸਿਕੰਦਰਦੀਪ ਸਿੰਘ ਰੂਬਲ, ਮਨਜੀਤ ਕੌਰ ਭਗਤਾ, ਭੁਪਿੰਦਰ ਸਿੰਘ ਜੇਈ, ਬਲਦੇਵ ਸਿੰਘ ਫੌਜੀ, ਸੰਦੀਪ ਸਿੰਘ ਭਗਤਾ, ਸੋਹਣ ਸਿੰਘ ਕੇਸਰਵਾਲੀਆ, ਜਸਕਰਨ ਸਿੰਘ ਕੋਠਾ ਗੁਰੂ, ਮਾਸਟਰ ਰਣਜੋਧ ਸਿੰਘ, ਨਛੱਤਰ ਸਿੰਘ ਸੱਗੂ, ਸੁਰਿੰਦਰ ਸਿੰਘ ਸਿਰੀਏਵਾਲਾ, ਕੁਲਬੀਰ ਕੌਰ ਜੋਤੀ ਆਦਿ ਹਾਜ਼ਰ ਸਨ।
ਕੈਪਸ਼ਨ: ਅੰਮ੍ਰਿਤਪਾਲ ਕਲੇਰ ਦੇ ਕਹਾਣੀ ਸੰਗ੍ਰਹਿ ‘ਜ਼ੁਮੈਟੋ ਗਰਲ’ ਨੂੰ ਲੋਕ ਅਰਪਣ ਕਰਦੇ ਪਤਵੰਤੇ ਤੇ ਸਨਮਾਨਿਤ ਸ਼ਖ਼ਸੀਅਤਾਂ।
ਸਾਹਿਤਕ ਮੰਚ ਭਗਤਾ ਵੱਲੋਂ ਕਰਵਾਏ ਸਮਾਗਮ ਦੌਰਾਨ ਅੰਮ੍ਰਿਤਪਾਲ ਕਲੇਰ ਦਾ ਕਹਾਣੀ ਸੰਗ੍ਰਹਿ ‘ਜ਼ੁਮੈਟੋ ਗਰਲ’ ਲੋਕ ਅਰਪਣ
Leave a comment