ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਬਕਾਰੀ ਤੇ ਕਰ ਵਿਭਾਗ ਵੱਲੋਂ ਦੁਕਾਨਾਂ ਤੋਂ ਖਪਤਕਾਰਾਂ ਨੂੰ ਵੇਚੇ ਗਏ ਸਮਾਨ ਦੇ ਬਿਲ ਜਾਰੀ ਕਰਨ ਲਈ ਇੱਕ ਮੁਹਿੰਮ ਚਲਾਈ ਹੈ, ਜਿਸ ਦੀ ਲੜੀ ਤਹਿਤ ਜ਼ਿਲ੍ਹਾ ਮੁਖੀ ਸਹਾਇਕ ਕਮਿਸ਼ਨਰ ਰਾਜ ਕਰ ਪ੍ਰਭਦੀਪ ਕੌਰ ਦੀ ਅਗਵਾਈ ਹੇਠ ਈਟੀਓ ਕਰਨਵੀਰ ਤੇ ਆਬਕਾਰੀ ਇੰਸਪੈਕਟਰ ਗੁਰਸੇਵਕ ਸਿੰਘ ਵੱਲੋਂ ਬਾਜ਼ਾਰਾਂ ਵਿੱਚ ਸਮਾਨ ਨਾਲ ਲੱਦੇ ਵਾਹਨਾਂ ਦੀ ਬਿੱਲ ਅਤੇ ਬਿਲਟੀਆਂ ਚੈੱਕ ਕੀਤੀਆਂ ਤੇ ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਗਾਹਕਾਂ ਨੂੰ ਸਮਾਨ ਖਰੀਦਣ ਸਮੇਂ ਬਿੱਲ ਦੇਣਾ ਯਕੀਨੀ ਬਣਾਉਣ ਤੇ ਦੂਜੇ ਪਾਸੇ ਉਹਨਾਂ ਖਪਤਕਾਰਾਂ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਸਮਾਨ ਖਰੀਦਣ ‘ਤੇ ਬਿਲ ਲੈਣਾ ਉਹਨਾਂ ਦਾ ਮੌਲਿਕ ਅਧਿਕਾਰ ਹੈ ਜੋ ਕਿ ਖਪਤਕਾਰ ਸੁਰੱਖਿਆ ਕਾਨੂੰਨ ਤਹਿਤ ਅਤੀ ਜ਼ਰੂਰੀ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਲਈ ਚਲਾਈ ਜਾ ਰਹੀ ‘ਮੇਰਾ ਬਿੱਲ ਐਪ’ ਬਾਰੇ ਵੀ ਜਾਗਰੂਕ ਕੀਤਾ।ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਉਹ ਮੇਰਾ ਬਿੱਲ ਐਪ ਉੱਪਰ ਬਿੱਲ ਅਪਲੋਡ ਕਰਕੇ ਨਕਦ ਇਨਾਮ ਵੀ ਜਿੱਤ ਸਕਦੇ ਹਨ।ਉਹਨਾਂ ਬਿਲ ਲੈਣ ਵਾਲੇ ਖਪਤਕਾਰਾਂ ਨੂੰ ਵੀ ਉਤਸ਼ਾਹਿਤ ਕੀਤਾ। ਉਹਨਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਸਮਾਨ ਬਿਨ੍ਹਾਂ ਬਿਲ ਕੱਟੇ ਨਾ ਵੇਚਿਆ ਜਾਵੇ ਤਾਂ ਜੋ ਟੈਕਸ ਚੋਰੀ ਨੂੰ ਰੋਕਿਆ ਜਾ ਸਕੇ।
ਫੋਟੋ ਕੈਪਸ਼ਨ : ਭੀਖੀ ਵਿਖੇ ਚੈਕਿੰਗ ਦੌਰਾਨ ਈਟੀਓ ਕਰਨਵੀਰ ਸਿੰਘ ਤੇ ਇੰਸਪੈਕਟਰ ਗੁਰਸੇਵਕ ਸਿੰਘ