ਮਾਨਸਾ 27 ਨਵੰਬਰ 2024(ਨਾਨਕ ਸਿੰਘ ਖੁਰਮੀ)ਅੱਜ ਸਟੇਟ ਬੈਂਕ ਆਫ ਇੰਡੀਆ ਵਲੋਂ ਸਾਈਬਰ ਕਰਾਈਮ ਤੋਂ ਬੱਚਣ ਲਈ ਜਾਗਰੂਕ ਕਰਨ ਵਾਸਤੇ ਇੱਕ ਟਾਉੂਨ ਹਾਲ ਮੀਟਿੰਗ ਕੀਤੀ ਗਈ ਇਸ ਵਿੱਚ ਤਕਰੀਬਨ 100 ਲੋਕਾਂ ਨੇ ਭਾਗ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਬੈਂਕ ਦੇ ਰੀਜਨਲ ਮੈਨੇਜਰ ਸ੍ਰੀ ਪ੍ਰਮੋਦ ਯਾਦਵ ਨੇ ਕੀਤੀ।ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸਾਨੂੰ ਕਦੀ ਵੀ ਆਪਣਾ ਓ.ਟੀ.ਪੀ. ਫੋਨ ਤੇ ਨਹੀਂ ਦੱਸਣਾ ਚਾਹੀਦਾ। ਚੀਫ ਮੈਨੇਜਰ ਸ੍ਰੀ ਮੁਕੇਸ ਮਹਿਤਾ ਨੇ ਕਿਹਾ ਕਿ ਸਾਨੂੰ ਬਿਨਾ ਤਸੱਲੀ ਕੀਤਿਆਂ ਕੋਈ ਲਿੰਕ ਓਪਨ ਨਹੀਂ ਕਰਨਾ ਚਾਹੁੰਦਾ। ਇਸ ਮੌਕੇ ਦਲੀਪ ਕੁਮਾਰ ਚੀਫ ਮੈਨੇਜਰ ਨੇ ਡਜੀਟਲ ਅਰੈਸਟ ਵਿੱਚ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕੋਈ ਵੀ ਵਿਭਾਗ ਵੱਟਸ—ਅੱਪ ਤੇ ਕੋਈ ਵੀ ਇਨਫਰਮੇਸ਼ਨ ਨਹੀਂ ਮੰਗਦਾ। ਇਸ ਮੌਕੇ ਤਕਰੀਬਨ ਇੱਕ ਘੰਟੇ ਦਾ ਪ੍ਰੋਗਰਾਮ ਪ੍ਰੋਜੈਕਟਰ ਤੇ ਸਲਾਈਡਾਂ ਰਾਹੀਂ ਦਿਖਾਇਆ ਗਿਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਮਿਤ ਚਾਵਲਾਂ, ਰਾਜੀਵ ਚੋਪੜਾ, ਸਰਵੇਸ ਵਧਵਾ, ਸੇਠੀ ਸਿੰਘ ਸਰਾਂ,ਪ੍ਰਮਜੀਤ ਸਿੰਘ ਦਾਹੀਆਂ, ਪ੍ਰਿਥੀ ਸਿੰਘ ਮਾਨ ਵੀ ਹਾਜਰ ਸਨ। ਅੰਤ ਦੇ ਵਿੱਚ ਰਾਕੇਸ ਗਰਗ ਰਿਲੇਸ਼ਨਸਿਪ ਮੈਨੇਜਰ ਸਾਰਿਆਂ ਦਾ ਧੰਨਵਾਦ ਕੀਤਾ।