ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਵੱਲੋਂ ਅਤਲਾ ਦੀ ਅਗਵਾਈ ਹੇਠ ਜਮਹੂਰੀਅਤ ਬਹਾਲ ਕਰਵਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਜਦੂਤ ਦੇ ਨਾਮ ਸਹਾਇਕ ਕਮਿਸ਼ਨਰ ਮਾਨਸਾ ਰਾਹੀਂ ਮੈਮੋਰੰਡਮ ਸੌਂਪਿਆ
ਮਾਨਸਾ 15 ਸਤੰਬਰ:(ਰਵਿੰਦਰ ਸਿੰਘ ਖਿਆਲਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ ) ਦੇ ਮੈਂਬਰ ਪੀਏਸੀ ਕੌਮੀ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ 15 ਸਤੰਬਰ 2023 ਨੂੰ ਸਮੁੱਚਾ ਸੰਯੁਕਤ ਰਾਸ਼ਟਰ ‘ਜਮਹੂਰੀਅਤ ਦਿਵਸ’ ਮਨਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਾਡੀ ਪਾਰਟੀ ਵੱਲੋਂ ਸਹਾਇਕ ਕਮਿਸ਼ਨਰ ਮਾਨਸਾ ਹਰਜਿੰਦਰ ਸਿੰਘ ਜੱਸਲ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਜਦੂਤ ਦੇ ਨਾਂਮ ਮੈਮੋਰੰਡਮ ਦਿੱਤਾ ਗਿਆ l ਉਨ੍ਹਾਂ ਕਿਹਾ ਕਿ ਸਾਲ 1925 ਵਿੱਚ ਅੰਗਰੇਜ਼ਾਂ ਵੱਲੋਂ ਸਿੱਖਾਂ ਦੀ ਜਮਹੂਰੀਅਤ ਦੀ ਸਥਾਪਨਾ ਕੀਤੀ ਗਈ ਸੀ ਪਰ ਉਦੋਂ ਬ੍ਰਿਟਿਸ਼ ਰਾਜ ਵਿੱਚ ਕੋਈ ਪਾਰਲੀਮੈਂਟ ਨਹੀਂ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨੇ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨੂੰ ਸਾਰੇ ਹੱਕ ਮਿਲਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਹਿੰਦੂਤਵ ਦੀ ਸਰਕਾਰ ਸੀ ਅਤੇ ਅੱਜ ਵੀ ਹਿੰਦੂਤਵ ਦੀ ਸਰਕਾਰ ਹੈ, ਸਿੱਖਾਂ ਨਾਲ ਪਹਿਲਾਂ ਵੀ ਅਜਿਹਾ ਹੁੰਦਾ ਸੀ ਅਤੇ ਅੱਜ ਵੀ ਹੁੰਦਾ ਹੈ ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ( ਫਤਿਹ) ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸਾਹਨੇਵਾਲੀ ਸਾਬਕਾ ਸੈਨਿਕ ਵਿੰਗ ਮਾਲਵਾ ਜੋਨ ਦੇ ਇੰਚਾਰਜ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਯੂਥ ਦਲ ਦੇ ਜ਼ਿਲ੍ਹਾ ਪ੍ਰਧਾਨ ਜੈ ਸਿੰਘ ਭਾਦੜਾਂ ਰਾਜਵਿੰਦਰ ਸਿੰਘ ਸਾਹਨੇਵਾਲੀ ਵਿੱਕੀ ਸਿੰਘ ਜਲਵੇੜਾ ਹੁਸਨਦੀਪ ਸਿੰਘ ਗੜੱਦੀ ਬਲਵੀਰ ਸਿੰਘ ਗੜੱਦੀ ਸੁਖਪਰੀਤ ਸਿੰਘ ਗੜੱਦੀ ਆਦਿ ਹਾਜ਼ਰ ਸਨ