ਮਾਨਸਾ, 30 ਅਗਸਤ —
30 ਸਤੰਬਰ 2024 ਨੂੰ ਸ਼ੁਰੂ ਹੋਣ ਵਾਲੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਲਈ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਕਲਾਕਾਰਾਂ ਵੱਲੋਂ ਰਿਹਰਸਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 30 ਸਤੰਬਰ ਨੂੰ ਸ਼੍ਰੀ ਰਾਮ ਲੀਲਾ ਜੀ ਦੀ ਸ਼ੁਰੂਆਤ ਕੀਤੀ ਜਾਵੇਗੀ।
ਐਕਟਰ ਬਾਡੀ ਦੇ ਪ੍ਰਧਾਨ ਵਰੁਣ ਬਾਂਸਲ ਨੇ ਦੱਸਿਆ ਕਿ ਕਲੱਬ ਦੇ ਡਾਇਰੈਕਟਰ ਪ੍ਰਵੀਨ ਸ਼ਰਮਾ ਟੋਨੀ, ਕੇਸ਼ੀ ਸ਼ਰਮਾ ਅਤੇ ਮੁਕੇਸ਼ ਬਾਂਸਲ ਵੱਲੋਂ ਕਲਾਕਾਰਾਂ ਨੂੰ ਰਿਹਰਸਲ ਦੌਰਾਨ ਐਕਟਿੰਗ ਦੇ ਗੁਰ ਸਿਖਾਏ। ਉਨਾਂ ਦੱਸਿਆ ਕਿ ਕਲਾਕਾਰਾਂ ਵਿੱਚ ਰਿਹਰਸਲ ਮੌਕੇ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ।
ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਅਤੇ ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ ਨੂੰ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ਼ *ਤੇ ਹੋਣ ਵਾਲੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਨੂੰ ਦੇਖਣ ਲਈ ਜਰੂਰ ਪਹੁੰਚਣ ਅਤੇ ਪ੍ਰਭੂੂ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾ.ਮਾਨਵ ਜਿੰਦਲ, ਮੈਨੇਜਿੰਗ ਕਮੇਟੀ ਦੇ ਜੁਆਇੰਟ ਸਕੱਤਰ ਸੋਨੂੰ ਰੱਲਾ, ਸਕੱਤਰ ਮਨੋਜ ਅਰੋੜਾ, ਵਾਇਸ ਪ੍ਰਧਾਨ ਰਾਜੇਸ਼ ਪੂੜਾ ਅਤੇ ਨਰੇਸ਼ ਬਾਂਸਲ, ਦੀਪੂ ਕੁਮਾਰ, ਵਿਪਨ ਅਰੋੜਾ, ਡਾ ਵਿਕਾਸ ਸ਼ਰਮਾ, ਅਮਨ ਗੁਪਤਾ, ਪੁਨੀਤ ਸ਼ਰਮਾ ਗੋਗੀ, ਮੋਹਨ ਸੋਨੀ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਨਵਜੋਤ ਬੱਬੀ, ਗੋਰਵ ਬਜਾਜ, ਰਮੇਸ਼ ਬਚੀ, ਅਨੀਸ਼ ਕੁਮਾਰ, ਮਨੋਜ ਕੁਮਾਰ, ਰਿੰਕੂ ਬਾਂਸਲ, ਸਮਰ ਸ਼ਰਮਾ ਅਤੇ ਆਰਯਨ ਸ਼ਰਮਾ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਰਿਹਰਸਲ ਦੌਰਾਨ ਕਲੱਬ ਦੇ ਕਲਾਕਾਰਾਂ ਵਿੱਚ ਪੂਰੀ ਲਗਨ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ
Leave a comment