ਮਿਤੀ 1 ਸਤੰਬਰ, 2023 ਤੋਂ 3 ਸਤੰਬਰ ,2023 ਤੱਕ ਵਿੱਦਿਆ ਭਾਰਤੀ
ਦੀਆਂ ਸਟੇਟ ਪੱਧਰੀ ਕਬੱਡੀ ਖੇਡ ਮੁਕਾਬਲੇ ਸਰਵਹਿੱਤਕਾਰੀ ਵਿਦਿਆ
ਮੰਦਿਰ ਮੂਲਾਂ ਸਿੰਘ ਵਾਲਾ ਰੋਡ , ਭੀਖੀ ਵਿਖੇ ਹੋਏ । ਇਹਨਾਂ ਖੇਡ
ਮੁਕਾਬਲਿਆਂ ਵਿੱਚ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ
ਭੀਖੀ ਦੀ ਕਬੱਡੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਟੇਟ ਪੱਧਰ ਤੇ
ਸਕੂਲ ਅਤੇ ਮਾਨਸਾ ਵਿਭਾਗ ਦਾ ਨਾਂ ਚਮਕਾਇਆ ।
ਇਸ ਜਿੱਤ ਤੇ ਸਕੂਲ ਪ੍ਰਬੰਧ ਸਮਿਤੀ ਦੇ ਪ੍ਰਧਾਨ ਸਤੀਸ਼ ਕੁਮਾਰ,
ਸੀਨੀਅਰ ਵਾਇਸ ਪ੍ਰਧਾਨ ਬ੍ਰਿਜ ਲਾਲ, ਮੈਂਬਰ ਮੱਖਣ ਲਾਲ, ਮਨੋਜ
ਕੁਮਾਰ, ਅਸ਼ੋਕ ਜੈਨ, ਰਕੇਸ਼ ਕੁਮਾਰ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ
ਨੇ ਜੇਤੂ ਖਿਡਾਰੀਆਂ, ਉਹਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੇ
ਕੋਚ ਸ਼੍ਰੀ ਭਰਪੂਰ ਸਿੰਘ ਨੂੰ ਵਧਾਈ ਦਿੱਤੀ ।