30 ਅਪ੍ਰੈਲ (ਸੋਨੂੰ ਕਟਾਰੀਆ) ਮਾਨਸਾ: ਮਾਲਵਾ ਖੇਤਰ ਦੀ ਸ਼੍ਰੀ ਗੁਰੂ ਰਵਿਦਾਸ ਚਰਨ ਛੋਹ ਗੰਗਾ ਇਤਿਹਾਸਿਕ ਸਥਾਨ ਪ੍ਰਬੰਧਕ ਕਮੇਟੀ ਨੇ ਡੇਰਾ ਗਿੱਲ ਪੱਤੀ ਬਠਿੰਡਾ ਵਿਖੇ ਮੁਫ਼ਤ ਮੈਡੀਕਲ ਕੈੰਪ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿਚ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀਆ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਕਮੇਟੀਆ, ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀਆ ਨੇ ਸ਼ਿਰਕਤ ਕੀਤੀ। ਸੰਤ ਸੰਮੇਲਨ ਵਿੱਚ ਮੁੱਖ ਮਹਿਮਾਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਪਹੁੰਚੇ। ਇਸ ਮੌਕੇ ਬਾਬਾ ਕਰਮ ਚੰਦ, ਡਾ. ਗਮਦੂਰ ਸਿੰਘ ਸ਼ੇਰਖਾਂ, ਮੇਵਾ ਸਿੰਘ ਮਹਿਮੀ, ਸੁਰਿੰਦਰ ਕੁਮਾਰ, ਅੰਮ੍ਰਿਤਪਾਲ ਬਰੇ ਨੇ ਸੰਗਤਾਂ ਦਾ ਸਵਾਗਤ ਕੀਤਾ। ਕੁਲਦੀਪ ਹਰਿਆਉ, ਸਤਨਾਮ ਸਿੰਘ ਲਹਿਰਾਂ, ਡਾ. ਦਰਸ਼ਨ ਧਾਲੀਵਾਲ ਮਾਨਸਾ, ਮਹਿੰਦਰ ਗੁਰਨੇ ਖੁਰਦ, ਗੁਰਦੀਪ ਸਿੰਘ ਬਰੇ ਨੇ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰਾ ਸੰਤ ਸੰਮੇਲਨ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਕੈਂਪ ਦੀ ਸਫਲਤਾ ਤੇ ਧੰਨਵਾਦ ਕਰਦੇ ਹੋਏ ਡਾ. ਗਮਦੂਰ ਸਿੰਘ ਸ਼ੇਰਖਾਂ ਨੇ ਕਿਹਾ ਕਿ ਸੰਗਤਾਂ ਅਤੇ ਮਰੀਜਾਂ ਲਈ ਮੈਡੀਕਲ ਕੈੰਪ ਅੱਜ ਦੀ ਮੁੱਖ ਲੋੜ ਹੈ ਅਤੇ ਅਜਿਹੇ ਸਮਾਜ ਭਲਾਈ ਦੇ ਕੰਮਾਂ ਲਈ ਉਹਨਾਂ ਦੀ ਸੰਸਥਾ ਹਮੇਸ਼ਾ ਸਹਿਯੋਗ ਕਰਦੀ ਰਹੇਗੀ।