ਮਾਨਸਾ, 17 ਨਵੰਬਰ (ਨਾਨਕ ਸਿੰਘ ਖੁਰਮੀ)
ਜੈ ਸ਼੍ਰੀ ਸ਼ਿਆਮ ਪ੍ਰੇਮੀ ਸੇਵਾ ਸੰਮਤੀ (ਰਜਿ) ਮਾਨਸਾ ਵੱਲੋਂ ਮਹੀਨਾਵਾਰ ਧਾਰਮਿਕ ਬੱਸ ਯਾਤਰਾ ਪੁਸ਼ਪ ਵਾਟਿਕਾ ਮੰਦਰ ਕੋਲੋ ਸੰਮਤੀ ਦੇ ਪ੍ਰਧਾਨ ਰੋਹਿਤ ਬਾਂਸਲ, ਰਜਨੀਸ਼ (ਕਾਲਾ), ਅਸ਼ੋਕ ਕੁਮਾਰ, ਸ੍ਰੀਪਾਲ,ਸੁਰਿੰਦਰ ਕੁਮਾਰ ਦੀ ਰਹਿਨਮਾਈ ਹੇਠ ਧਾਰਮਿਕ ਰੀਤੀ ਰਿਵਾਜ ਅਨੁਸਾਰ ਰਵਾਨਾ ਹੋਈ । ਇਸ ਮੌਕੇ ਨਾਰੀਅਲ ਦੀ ਰਸਮ ਡਾਕਟਰ ਜਨਕ ਰਾਜ ਸਿੰਗਲਾ ਜੀ ਤੇ ਬੱਸ ਨੂੰ ਝੰਡੀ ਦੇਣ ਦੀ ਡਾਕਟਰ ਚਿਮਨ ਲਾਲ ਜੀ ਨੇ ਕਰਦਿਆ ਕਿਹਾ ਕਿ ਸਾਨੂੰ ਧਾਰਮਿਕ ਸਥਾਨਾ ਤੇ ਜਰੂਰ ਜਾਣਾ ਚਾਹੀਦਾ ਹੈ । ਇਸ ਨਾਲ ਸਾਡੀ ਭਾਈਚਾਰਕ ਸਾਂਝ ਕਾਇਮ ਰਹਿੰਦੀ ਹੈ । ਸੰਮਤੀ ਦੇ ਪ੍ਰਧਾਨ ਰੋਹਿਤ ਬਾਂਸਲ ਨੇ ਦੱਸਿਆ ਕਿ ਇਹ ਬੱਸ ਸ਼੍ਰੀ ਸ਼ਿਆਮ ਖਾਟੂ ਜੀ, ਸਾਲਾਸਰ ਧਾਮ,ਅੰਜਨੀ ਮਾਤਾ ਮੰਦਿਰ,ਤਿਰੂਪਤੀ ਬਾਲਾਜੀ ਮੰਦਿਰ,ਅਗਰੋਹਾ ਧਾਮ ਦੇ ਦਰਸ਼ਨ ਕਰਵਾਕੇ ਵਾਪਿਸ ਮਾਨਸਾ ਆਵੇਗੀ।ਸੰਮਤੀ ਦੇ ਕੈਸ਼ੀਅਰ ਸੁਰਿੰਦਰ ਕੁਮਾਰ ਨੇ ਦੱਸਿਆ ਹੈ ਕਿ ਯਾਤਰੀਆਂ ਦੇ ਰਹਿਣ ਲਈ ਕਮਰਿਆ ਦਾ ਇੰਤਜਾਮ ਸੰਮਤੀ ਵੱਲੋਂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਯਾਤਰੀਆਂ ਨੂੰ ਬੱਸ ਵਿੱਚ ਸਮੇਂ ਸਮੇਂ ਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ।ਇਸ ਮੌਕੇ ਰੋਹਿਤ ਬਾਂਸਲ, ਭੂਸ਼ਨ ਕੁਮਾਰ, ਸੁਰਿੰਦਰ ਕੁਮਾਰ,ਰਜਨੀਸ਼ ਕਾਲਾ, ਅਸ਼ੋਕ ਕੁਮਾਰ,ਹਨੀ ਗਰਗ,ਪੁਨੀਤ, ਗਗਨ ਝੁਨੀਰ,ਗਗਨ ਸਿੰਗਲਾ ਹਾਜਰ ਸਨ।
ਸ਼੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਦੀ ਬੱਸ ਯਾਤਰਾ ਲਈ ਰਵਾਨਾ
Leave a comment