29 ਦਸੰਬਰ (ਗਗਨਦੀਪ ਸਿੰਘ) ਰਾਮਪੁਰਾ ਫੂਲ: ਐਫ਼.ਸੀ.ਆਈ ਡੀਪੂ ਚ ਮੁਲਾਜ਼ਮਾਂ ਦੀ ਚੜ੍ਹਦੀਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਫਿਰ ਬਾਅਦ ਸ਼ੈਲਰ ਮੁਲਜ਼ਮ ਯੂਨੀਅਨ ਦੀ ਚੋਣ ਹੋਈ ਜਿਸ ਵਿੱਚ ਅਸ਼ਵਨੀ ਕੁਮਾਰ (ਰਾਮਪੁਰਾ) ਚੇਅਰਮੈਨ, ਜਸਵਿੰਦਰ ਸ਼ਰਮਾਂ (ਜੱਸਾ ਫੂਲ) ਪ੍ਰਧਾਨ, ਬਲਤੇਜ ਸਿੰਘ (ਤੇਜੀ ਫੂਲ) ਮੀਤ ਪ੍ਰਧਾਨ, ਕ੍ਰਿਸ਼ਨ ਰਾਮ ਸ਼ਰਮਾਂ (ਫੂਲ) ਖਜ਼ਾਨਚੀ, ਜਸਵਿੰਦਰ ਸਿੰਘ (ਜੱਗੀ ਫੂਲ), ਗੁਰਪ੍ਰੀਤ ਸ਼ਰਮਾਂ (ਫੂਲ), ਦਾਨ ਸਿੰਘ (ਮਹਿਰਾਜ), ਸੁਖਵਿੰਦਰ ਸਿੰਘ (ਭੂੰਦੜ), ਗੁਰਦਿੱਤ ਸਿੰਘ (ਗੋਰਾ ਫੂਲ), ਹਰਬੰਸ ਸਿੰਘ (ਲਾਲੀ ਰਾਮਪੁਰਾ) ਅਤੇ ਗੁਰਪ੍ਰੀਤ ਸਿੰਘ (ਖੋਖਰ) ਮੁੱਖ ਸਲਾਹਕਾਰ ਨਿਯੁਕਤ ਕੀਤੇ ਗਏ। ਇਹਨਾਂ ਤੋਂ ਇਲਾਵਾ ਮਨੋਜ ਕੁਮਾਰ, ਜੱਗਾ ਸ਼ਰਮਾਂ, ਗੁਲਾਬ ਸਿੰਘ, ਇੰਦਰਜੀਤ ਤੇਜ ਰਾਮ, ਬਿੰਦਰ ਸਿੰਘ, ਰਾਣਾ ਚਹਿਲ, ਵਰਿੰਦਰ ਸ਼ਰਮਾਂ, ਕੁਲਦੀਪ ਮਹਿਰਾਜ, ਲਾਡੀ, ਗੁਰਦੀਪ ਭੂੰਦੜ, ਰਾਜਾ ਮਹਿਰਾਜ, ਗੁਰਪ੍ਰੀਤ ਬਠਿੰਡੇ ਵਾਲਾ, ਬੀਰਾ ਰਾਣਾ ਭੂੰਦੜ ਆਦਿ ਮੈਂਬਰ ਹਾਜ਼ਿਰ ਸਨ। ਆਖਿਰ ਵਿੱਚ ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸ਼ਰਮਾਂ ਜੱਸਾ ਫੂਲ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।