30 ਜਨਵਰੀ (ਜਸ਼ਨਪ੍ਰੀਤ ਸਿੰਘ) ਭੀਖੀ: ਅੱਜ ਮਿਤੀ 30 ਜਨਵਰੀ 2024 ਨੂੰ ਸ਼੍ਰੀ ਤਾਰਾ ਚੰਦ ਸਰਵਹਿਤਕਾਰੀ ਵਿੱਦਿਆ ਮੰਦਰ ਭੀਖੀ ਦੇ ਸ਼ਿਸ਼ੂ ਵਾਟਿਕਾ ਦੇ ਵਿਹੜੇ ਵਿੱਚ ਬੱਚਿਆਂ ਦਾ ਬਾਜ਼ਾਰ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਫਲਾਂ, ਸਬਜ਼ੀਆਂ, ਅਨਾਜ, ਦੁੱਧ, ਤੇਲ, ਕੱਪੜੇ, ਖਿਡੌਣੇ ਅਤੇ ਕਿਤਾਬਾਂ ਵੇਚਣ ਵਾਲੇ ਆਦਿ ਦੀਆਂ ਦੁਕਾਨਾਂ ਲਗਾਈਆਂ। ਬੱਚਿਆਂ ਨੇ ਇਸ ਬਾਜ਼ਾਰ ਵਿੱਚ ਖਰੀਦਦਾਰੀ ਦਾ ਆਨੰਦ ਮਾਣਿਆ। ਸਕੂਲ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਸ਼ਿਸ਼ੂ ਵਾਟਿਕਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਜਿੱਥੇ ਬੱਚਿਆਂ ਨੂੰ ਫਲਾਂ, ਸਬਜ਼ੀਆਂ ਅਤੇ ਹੋਰ ਵਸਤੂਆਂ ਦੀ ਮਾਪ-ਦੰਡ ਬਾਰੇ ਜਾਣਕਾਰੀ ਮਿਲੇਗੀ, ਉੱਥੇ ਹੀ ਵਸਤੂਆਂ ਦੀ ਸੌਦੇਬਾਜ਼ੀ ਰਾਹੀਂ ਗਣਿਤ ਨੂੰ ਰੋਜ਼ਾਨਾ ਜੀਵਨ ਵਿੱਚ ਵਰਤਣ ਦੀ ਕਲਾ ਵੀ ਵਿਕਸਤ ਹੋਵੇਗੀ।