15 April
ਬੀ.ਏ.ਐਮ.ਐਸ. ਭਾਗ ਤੀਸਰਾ ਦਾ ਨਤੀਜਾ ਰਿਹਾ ਸ਼ਾਨਦਾਰ
ਗੁੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵੱਲੋਂ ਐਲਾਨੇ ਗਏ ਬੀ.ਏ.ਐਮ.ਐਸ. ਭਾਗ ਤੀਸਰਾ ਦੇ ਨਤੀਜੇ ਵਿੱਚ ਸ਼ਿਵ ਸ਼ਕਤੀ ਆਯੁੁਰਵੇਦਿਕ ਕਾਲਜ ਅਤੇ ਹਸਪਤਾਲ ਭੀਖੀ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕਰਕੇ ਸੰਸਥਾ
ਦਾ ਨਾਮ ਰੌਸਨ ਕੀਤਾ ਹੈ।ਕਾਲਜ ਦੇ ਚੇਅਰਮੈਨ ਸੋਮ ਨਾਥ ਮਹਿਤਾ ਨੇ ਦੱਸਿਆ ਕਿ ਇਸ ਸੰਸਥਾ ਵਿੱਚ ਅਲੱਗ ਅਲੱਗ ਸਟੇਟਾਂ ਚੋਂ ਡਾਕਟਰੀ ਦੀ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਆਪਣਾ ਅਤੇ ਮਾਪਿਆਂ ਦਾ ਨਾਂ ਚਮਕਾਇਆ ਹੈ, ਉਥੇ
ਹੀ ਕਾਲਜ ਦਾ ਨਾਂ ਵੀ ਪੂਰੇ ਪੰਜਾਬ ਭਰ ਵਿੱਚ ਹੀ ਸਗੋਂ ਹੋਰ ਰਾਜਾਂ ਵਿੱਚ ਰੌਸ਼ਨ ਕੀਤਾ ਹੈ ਇਸ ਨਤੀਜੇ ਵਿੱਚ ਪਹਿਲੇ ਸਥਾਨ ਤੇ ਚੰਚਲ ਪੁੱਤਰੀ ਗੋਵਿੰਦ ਰਾਮ ਨੇ 73.04 ਪ੍ਰਤੀਸਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਦੂਜੇ ਸਥਾਨ ਤੇ ਗੁਪਤਾ ਸਨੇਹਾ
ਸੁਨੀਲ ਪੁੱਤਰੀ ਸੁਨੀਲ ਗੁਪਤਾ ਨੇ 70.95 ਪ੍ਰਤੀਸਤ ਅੰਕ ਪ੍ਰਾਪਤ ਕੀਤੇ ਅਤੇ ਸਤਾਕਸ਼ੀ ਪੁੱਤਰੀ ਓਮ ਦੱਤ ਸ਼ਰਮਾ ਨੇ 70.09 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ ਇਸ ਮੌਕੇ ਸੰਸਥਾ ਦੇ ਚੇਅਰਮੈਨ ਸੋਮਨਾਥ ਮਹਿਤਾ ਜੀ
ਵੱਲੋਂ ਪ੍ਰਿੰਸੀਪਲ ਡਾ: ਅਮਨੀਸ਼ ਵਰਮਾ ਅਤੇ ਐਮ.ਡੀ. ਸੂਰਜ ਭਾਨ ਅਤੇ ਸਾਰੇ ਸਟਾਫ ਮੈਂਬਰਾਂ ਸਮੇਤ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਣ ਲਈ ਸ਼ੁੁਭਕਾਮਨਾਵਾਂ ਦਿੱਤੀਆਂ।
Legend