23 ਅਪ੍ਰੈਲ (ਪੱਤਰ ਪ੍ਰੇਰਕ) ਰਾਮਪੁਰਾ ਫੂਲ: ਵਿਸ਼ੇਸ਼ ਲੋੜਾਂ ਵਾਲੇ ਸਕੂਲੀ ਬੱਚਿਆਂ ਦੀਆਂ ਰਾਜ ਪੱਧਰੀ ਵਿਸ਼ੇਸ਼ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰਾ ਮੰਡੀ (ਗ) ਦੇ ਚਾਰ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ ਸ਼ਿਵ ਬਸੰਤ ਸਿੰਘ ਦੀ ਪ੍ਰੇਰਣਾ ਤੇ ਮਿਹਨਤ ਸਦਕਾ ਪ੍ਰਾਪਤ ਕੀਤੀ ਹੈ।
ਬੱਚੇ ਸ਼ਿਵ ਕੁਮਾਰ ਨੂੰ ਸਨਮਾਨਿਤ ਕਰਦਾ ਸਟਾਫ, ਰਾਜ ਪੱਧਰੀ ਵਿਸ਼ੇਸ਼ ਖੇਡਾਂ 2023-24 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਵਿਸ਼ੇਸ਼ ਖੇਡਾਂ ਵਿੱਚ ਸ਼ਿਵ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਨੇ 100 ਮੀਟਰ ਦੌੜ ਵਿਚ ਤੀਜਾ ਅਤੇ ਸ਼ਾਟਪੁੱਟ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਬੱਚੇ ਦੀ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਸਕੂਲ ਦੇ ਸਮੂਹ ਸਟਾਫ ਅਤੇ ਸੀ ਐਚ. ਟੀ ਸਹਿਬਾਨ ਅੰਗਰੇਜ਼ ਸਿੰਘਨੇ ਬੱਚੇ ਦੀ ਹੌਸਲਾਅਫਜ਼ਾਈ ਕਰਦੇ ਹੋਏ ਬੱਚੇ ਨੂੰ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਇਸ ਉਮਰ ਵਿੱਚ ਇਸ ਪ੍ਰਕਾਰ ਦੀ ਵਿਸ਼ੇਸ਼ ਪ੍ਰਾਪਤੀ ਨੂੰ ਹਾਸਲ ਕਰਨਾ ਵਿਦਿਆਰਥੀ ਸ਼ਿਵ ਕੁਮਾਰ ਉਸਦੇ ਮਾਪੇ ਸਕੂਲ ਅਤੇ ਪੂਰੇ ਸ਼ਹਿਰ ਲਈ ਮਾਨ ਮਹਿਸੂਸ ਕਰਨ ਵਾਲੀ ਗੱਲ