ਸ੍ਰੀ ਅਨੰਦਪੁਰ ਸਾਹਿਬ, 6 ਅਗਸਤ(ਚਾਨਾ)
18 ਮਈ 1992 ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਹੋਇਆਂ ਸ਼ਹੀਦ ਹੋਏ ਪਿੰਡ ਅੱਪਰ ਬੱਢਲ ਦੇ ਸਿਪਾਹੀ ਰਣਜੀਤ ਸਿੰਘ ਕਟਵਾਲ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਉਨ੍ਹਾਂ ਦੇ ਪਿੰਡ ਅੱਪਰ ਬੱਢਲ ਵਿਖੇ ਯਾਦਗਾਰੀ ਗੇਟ ਦਾ ਨੀਂਹ ਪੱਥਰ ਸਰਦਾਰ ਕਮਿੱਕਰ ਸਿੰਘ ਡਾਢੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਰੂਪਨਗਰ ਵਲੋਂ ਰੱਖਿਆ ਗਿਆ ਇਸ ਗੇਟ ਨੂੰ ਬਣਾਉਣ ਲਈ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਸੱਤ ਲੱਖ ਬਾਈ ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਸੀ। ਇਸ ਦੌਰਾਨ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਿੱਕਰ ਸਿੰਘ ਡਾਢੀ ਨੇ ਕਿਹਾ ਕਿ ਸ਼ਹੀਦ, ਦੇਸ਼ ਅਤੇ ਕੌਮ ਦਾ ਸਰਮਾਇਆ ਹੈ ਇਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਸ਼ਹੀਦਾਂ ਦੀ ਕੁਰਬਾਨੀ ਦੀ ਕੋਈ ਵੀ ਕੀਮਤ ਨਹੀਂ ਹੈ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਸਾਡੇ ਮਾਨਯੋਗ ਮੁੱਖ ਮੁੱਖ ਮੰਤਰੀ ਨੇ ਸ਼ਹੀਦਾਂ ਦੀ ਸਨਮਾਨ ਰਾਸ਼ੀ ਨੂੰ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਿਰਫ਼ ਇਕੱਲਾ ਸ਼ਹੀਦੀ ਗੇਟ ਹੀ ਨਹੀਂ ਹੈ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਭਗਤੀ ਦਾ ਪ੍ਰਤੀਕ ਵੀ ਹੈ ਹਲਕੇ ਵਿੱਚ ਸੱਤ ਹੋਰ ਯਾਦਗਾਰੀ ਗੇਟਾਂ ਬਣਾਉਣ ਲਈ ਮੰਤਰੀ ਸਾਹਬ ਵਲੋਂ ਗ੍ਰਾਂਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦਾ ਕੰਮ ਵੀ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਪੂਰਾ ਹੋਣ ਲਈ 32 ਸਾਲ ਲੱਗ ਗਏ ਅੱਜ ਤੱਕ ਜਿੰਨੀਆ ਵੀ ਸਰਕਾਰਾਂ ਆਈਆਂ ਉਨ੍ਹਾਂ ਨੇ ਸ਼ਹੀਦਾਂ ਦੇ ਨਾਮ ਤੇ ਸਿਰਫ ਰਾਜਨੀਤੀ ਹੀ ਕੀਤੀ ਅਸੀਂ ਆਮ ਆਦਮੀ ਪਾਰਟੀ ਅਤੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ। ਇਸ ਮੌਕੇ ਤੇ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਕਮਿੱਕਰ ਸਿੰਘ ਡਾਢੀ, ਸ਼ਹੀਦ ਦੇ ਮਾਤਾ ਮਲਕੀਤ ਕੌਰ ਪਿਤਾ ਬਲਦੇਵ ਸਿੰਘ,ਕੈਪਟਨ ਗੁਰਨਾਮ ਸਿੰਘ ਬੱਢਲ ਪ੍ਰਧਾਨ ਚੰਗਰ ਜੋਨ,ਗੁਰਪਾਲ ਸਿੰਘ ਕਾਕੂ ਸਰਪੰਚ ਬੱਢਲ ,ਸੂਬੇਦਾਰ ਰਾਜਪਾਲ ਮੋਹੀਵਾਲ ਸਰਕਲ ਪ੍ਰਧਾਨ ,ਸ਼ਮਸ਼ੇਰ ਸਿੰਘ ਲਖੇੜ,ਸਰਕਲ ਪ੍ਰਧਾਨ ਦਿਲੇਰ ਸਿੰਘ ਮੈਂਹਦਲੀ, ਰਾਕੇਸ਼ ਚੌਧਰੀ, ਸੂਬੇਦਾਰ ਗੁਰਮੇਲ ਸਿੰਘ ,ਕਮਲ ਬਲੋਲੀ, ਗੁਰਦੇਵ ਸਿੰਘ,ਬੰਟੀ , ਠੇਕੇਦਾਰ ਇੰਦਰਪਾਲ, ਠੇਕੇਦਾਰ ਜੰਟੀ, ਬੰਟੂ ਰਾਜਪੂਤ,ਲਵਪ੍ਰੀਤ ਲਵਲੀ ਅਤੇ ਪਿੰਡ ਵਾਸੀ ਮੌਜੂਦ ਸਨ।