ਸੰਗਤ ਨੂੰ ਸ਼ਹੀਦੀ ਸਮਾਗਮ ’ਚ ਪੁੱਜਣ ਦੀ ਕਰ ਰਹੇ ਹਾਂ ਅਪੀਲ-ਬਾਬਾ ਹਰਦੀਪ ਸਿੰਘ ਮਹਿਰਾਜ
ਝਬਾਲ/ਪੰਜਵੜ੍ਹ, 25 ਅਪ੍ਰੈਲ, ਦੇਸ ਪੰਜਾਬ ਬਿਊਰੋ: ਸਿੱਖ ਹਥਿਆਰਬੰਦ ਲਹਿਰ ਦੇ ਖਾੜਕੂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਨੂੰ ਗੁਰਮਤਿ ਸਿਧਾਤਾਂ ਅਨੁਸਾਰ ਮਨਾਉਣ ਲਈ ਭਾਈ ਦਲਜੀਤ ਸਿੰਘ ਬਿੱਟੂ ਖਾਲਸਾ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਭਾਈ ਪੰਜਵੜ੍ਹ ਦੇ ਘਰ ਪਰਿਵਾਰ ਤੇ ਹਮਦਰਦਾਂ ਨਾਲ ਅਹਿਮ ਬੈਠਕ ਕੀਤੀ। ਉਹਨਾਂ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਕਿ ਉਹ ਸਮੂਹ ਸਿੱਖ ਸੰਗਤ ਨੂੰ ਸ਼ਹੀਦੀ ਸਮਾਗਮ ਵਿਚ ਪੁੱਜਣ ਦੀ ਅਪੀਲ ਕਰ ਰਹੇ ਹਨ।
ਉਹਨਾਂ ਦੱਸਿਆ ਕਿ 6 ਮਈ ਨੂੰ ‘ਗੁਰਦੁਆਰਾ ਸ਼ਹੀਦ ਸਿੰਘਾਂ’ ਪਿੰਡ ਪੰਜਵੜ੍ਹ ਵਿਖੇ ਸਵੇਰੇ 10 ਵਜੇ ਭੋਗ ਉਪਰੰਤ ਸ਼ਹੀਦੀ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਰਸ ਭਿੰਨਾਂ ਕੀਰਤਨ, ਬੀਰ ਰਸੀ ਢਾਡੀ ਵਾਰਾਂ ਕਵਿਸਰੀ ਤੇ ਢਾਡੀਆਂ ਵਲੋਂ ਸੁਣਾਈਆਂ ਜਾਣਗੀਆਂ। ਇਸ ਮੌਕੇ ਭਾਈ ਪੰਜਵੜ੍ਹ ਦੇ ਵੱਡੇ ਭਰਾ ਭਾਈ ਬਲਦੇਵ ਸਿੰਘ ਭਾਊ ਪੰਜਵੜ੍ਹ, ਭਾਈ ਅਮਰਜੀਤ ਸਿੰਘ, ਭਾਈ ਪਰਮਜੀਤ ਸਿੰਘ ਮਾਲੂਵਾਲ, ਬਲਜਿੰਦਰ ਸਿੰਘ ਕੋਟਭਾਰਾ, ਭਾਈ ਪਲਵਿੰਦਰ ਸਿੰਘ ਪਿੰਦੂ ਤੇ ਹੋਰ ਵੀ ਹਾਜ਼ਰ ਸਨ। ਉਹਨਾਂ ਦਸਿਆ ਕਿ ਹਿੰਦੁਸਤਾਨ ਤਾਨਾਸਾਹੀ ਹਕੂਮਤ ਦੀਆਂ ਭਾਰਤੀ ਖੁਫੀਆਂ ਏਜੰਸੀਆਂ ਦੇ ਭਾੜੇ ਦੇ ਕਰਿੰਦਿਆਂ ਵਲੋਂ ਖਾਲਸਤਾਨ ਕਮਾਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ੍ਹ ਤੋਂ ਇਲਾਵਾ ਵੱਖਰੇ ਸਿੱਖ ਰਾਜ ਲਈ ਸਰਗਰਮ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਹਰਮੀਤ ਸਿੰਘ ਪੀ.ਐਚ.ਡੀ. ਨੂੰ ਸ਼ਹੀਦ ਕਰਵਾ ਕੇ ਸਿੱਖਾਂ ਨੂੰ ਦਬਾਅ ਕੇ ਰੱਖ ਲੈਣਗੀਆਂ ਪਰ ਉਹ ਸਿੱਖ ਇਤਿਹਾਸ ਦੇ ਜੁਝਾਰੂਪਣ ਨੂੰ ਭੁਲ ਰਹੇ ਹਨ।
ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਸਮਾਗਮ ’ਚ ਹਾਜਰੀ ਭਰਨ ਦੀ ਅਪੀਲ ਵੀ ਕੀਤੀ।
ਕੈਪਸ਼ਨ- ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਘਰ ਉਹਨਾਂ ਦੀ ਪਹਿਲੀ ਬਰਸੀ ਦੇ ਸਮਾਗਮ ਲਈ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਪਰਿਵਾਰਕ ਤੇ ਹਮਦਰਦ ਬੈਠਕ ਦੌਰਾਨ।
ਜਾਰੀ ਕਰਤਾ
ਬਾਬਾ ਹਰਦੀਪ ਸਿੰਘ ਮਹਿਰਾਜ
95927-31300