ਪੱਤਰ ਪ੍ਰੇਰਕ
ਬੋਹਾ 5 ਅਗਸਤ
ਸਵਰਗੀ ਸਮਾਜਸੇਵੀ ਨੌਜਵਾਨ ਵਿਕਾਸ ਗੋਇਲ ਦੇ ਪਰਿਵਾਰ ਵੱਲੋਂ ਉਸਦੇ ਜਨਮ ਦਿਨ ‘ਤੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਨੂੰ ਇਕ ਫਿੱਟਨੈਸ ਮਸ਼ੀਨ ਦਾਨ ਦਿੱਤੀ ਗਈ । ਵਿਕਾਸ ਗੋਇਲ ਪਿਤਾ ਪਰਵੀਨ ਕੁਮਾਰ ਗੋਇਲ ਤੇ ਭਰਾ ਨਿਖਿਲ ਗੋਇਲ ਵੱਲੋਂ ਸ਼ਹਿਰ ਦੇ ਪਤਵੰਤੇ ਲੋਕਾਂ ਦੀ ਹਾਜ਼ਰੀ ਵਿਚ ਇਹ ਮਸ਼ੀਨ ਸਕੂਲ ਵਿੱਚ ਬਣਾਏ ਗਏ ਵਿਕਾਸ ਗੋਇਲ ਯਾਦਗਾਰੀ ਪਾਰਕ ਵਿਚ ਸਥਾਪਿਤ ਕੀਤੀ। ਇਸ ਸਮੇ ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਉਪ ਪ੍ਰਧਾਨ ਸੁਰਿੰਦਰ ਮੰਗਲਾ, ਸਮਾਜ ਸੇਵੀ ਕਲਮਦੀਪ ਬਾਵਾ ,ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਦਾਨ ਸੁਨੀਲ ਗੋਇਲ, ਕੁਲਵਿੰਦਰ ਸਿੰਘ ਗਰਚਾ ਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ ਨੇ ਕਿਹਾ ਕਿ ਵਿਕਾਸ ਗੋਇਲ ਅੱਜ ਵੀ ਆਪਣੀ ਸਮਾਜਸੇਵੀ ਕੰਮਾਂ ਕਰਕੇ ਲੋਕਾਂ ਦੇ ਚੇਤਿਆਂ ਵਿਚ ਜਿਉਂਦਾ ਹੈ । ਸਕੂਲ ਵੱਲੋ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਪ੍ਰਿੰਸੀਪਲ ਪਰਮਿੰਦਰ ਤਾਂਗੜੀ ਤੇ ਅਧਿਆਪਕ ਨਵਨੀਤ ਕੱਕੜ ਨੇ ਦੱਸਿਆਂ ਕਿ ਗੋਇਲ ਪਰਵਾਰ ਵੱਲੋਂ ਸਕੂਲ ਦੇ ਪਾਰਕ ਦੀ ਉਸਾਰੀ ਵਿਚ ਵੱਡਾ ਸਹਿਯੋਗ ਦਿੱਤਾ ਗਿਆ ਹੈ। ਇਸ ਸਮੇ ਹਾਜਰ ਪਤਵੰਤੇ ਲੋਕਾਂ ਫੈਸਲਾ ਲਿਆ ਕਿ ਵਿੱਦਿਅਕ ਖੇਤਰ ਦੇ ਵਿਕਾਸ ਲਈ ਛੇਤੀ ਹੀ ਇਕ ਐਨ.ਜੀ.ਓ ਦੀ ਸਥਪਨਾ ਕੀਤੀ ਜਾਵੇਗੀ ਜੋ ਗਰੀਬ ਵਿਦਿਆਰਥੀਆਂ ਦੀਆਂ ਲੋੜਾ ਦਾ ਖਿਆਲ ਰੱਖੇਗੀ
ਫੋਟੋ- ਸਕੂਲ ਵਿਚ ਲਾਈ ਫਿੱਟਨੈਸ ਮਸ਼ੀਨ ਨਾਲ ਵਿਕਾਸ ਗੋਇਲ ਤੇ ਪਿਤਾ, ਭਰਾ ਤੇ ਸ਼ਹਿਰ ਦੇ ਪਤਵੰਤੇ
ਸਵ: ਵਿਕਾਸ ਗੋਇਲ ਦੇ ਪਰਿਵਾਰ ਵੱਲੋਂ ਸ਼ਕੂਲ ਨੂੰ ਫਿੱਟਨੈਸ ਮਸ਼ੀਨ ਦਾਨ ਵਿੱਦਿਅਕ ਖੇਤਰ ਦੇ ਵਿਕਾਸ ਲਈ ਐਨ. ਜੀ. ਓ. ਬਣਾਏ ਜਾਣ ਦਾ ਫੈਸਲਾ
Leave a comment