09 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ ਬਰਨਾਲਾ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀਆਂ ਦਾ ਆਯੋਜਨ ਜ਼ਿਲ੍ਹਾ ਬਰਨਾਲਾ ਦੇ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਗਾਤਾਰ ਕੀਤਾ ਜਾ ਰਿਹਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਵਿਖੇ ਚਾਰਟ ਮੁਕਾਬਲਿਆ ਦੌਰਾਨ ਅਰਸਦੀਪ ਸਿੰਘ ਜਮਾਤ ਦਸਵੀਂ ਨੇ ਪਹਿਲਾ,ਗੁਰਪ੍ਰੀਤ ਕੌਰ ਜਮਾਤ ਨੌਵੀਂ ਨੇ ਦੂਸਰਾ ਅਤੇ ਨਵਦੀਪ ਕੌਰ ਜਮਾਤ ਨੌਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੁੱਲੀਵਾਲ ਵਿਖੇ ਚਾਰਟ ਮੁਕਾਬਲਿਆ ਦੌਰਾਨ ਲਵਪ੍ਰੀਤ ਕੌਰ ਜਮਾਤ ਬਾਰਵੀਂ ਨੇ ਪਹਿਲਾ, ਸੁਮਨਦੀਪ ਕੌਰ ਜਮਾਤ ਬਾਰਵੀਂ ਨੇ ਦੂਸਰਾ ਅਤੇ ਨਿਰਮਲਜੀਤ ਕੌਰ ਜਮਾਤ ਦਸਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੇਖ ਮੁਕਾਬਲਿਆ ਦੌਰਾਨ ਮਨਪ੍ਰੀਤ ਕੌਰ ਨੇ ਪਹਿਲਾ, ਅੰਸਵੀਰ ਕੋਰ ਨੇ ਦੂਸਰਾ ਅਤੇ ਵਰਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਗੁਬਾਰੇ ਸਨ ਜਿੰਨਾ ਉੱਪਰ ਵੋਟ ਦੇਣਾ ਸਭ ਦਾ ਕਾਨੂੰਨੀ ਅਧਿਕਾਰ ਹੈ,ਵੋਟ ਸਮਝ ਨਾਲ ਪਾਵਾਂਗੇ ਲਾਲਚ ਵਿੱਚ ਨਹੀਂ ਆਵਾਂਗੇ,ਜਨ ਜਨ ਜਗਾਉਣਾ ਹੈ ਮਤ ਦਾਨ ਕਰਾਉਣਾ ਹੈ।ਪਤੰਗ ਐਕਟੀਵਿਟੀ ਦੌਰਾਨ ਮੇਰਾ ਵੋਟ ਮੇਰਾ ਭਵਿੱਖ,ਵੋਟ ਪਾਉਣ ਜਾਣਾ ਹੈ ਆਪਣਾ ਫਰਜ ਨਿਭਾਉਣਾ ਹੈ,ਜਨ ਜਨ ਦੀ ਪੁਕਾਰ ,ਵੋਟ ਦੇਣਾ ਹੈ ਅਧਿਕਾਰ ਆਦਿ ਸਲੋਗਨ ਪਤੰਗਾ ਉੱਪਰ ਲਿਖੇ ਹੋਏ ਸਨ।
ਵੱਖ ਵੱਖ ਬੁਲਾਰਿਆ ਸ. ਬਰਜਿੰਦਰ ਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਬਰਨਾਲਾ ਸਵੀਪ ਨੋਡਲ ਅਫ਼ਸਰ,ਸ੍ਰੀਮਤੀ ਸੁਕੰਤਲਾ ਦੇਵੀ ਸਕੂਲ ਇੰਚਾਰਜ ਸ.ਸ.ਸ.ਸ. ਹਮੀਦੀ, ਸ.ਅਮਨਿੰਦਰ ਸਿੰਘ ਐਸ.ਐਸ.ਮਾਸਟਰ,ਸ੍ਰੀਮਤੀ ਸੁਖਦੀਪ ਕੌਰ ਸਕੂਲ ਇੰਚਾਰਜ ਸ.ਸ.ਸ.ਸ. ਠੁੱਲੀਵਾਲ, ਮਲਕੀਤ ਸਿੰਘ ਅੰਗਰੇਜੀ ਮਾਸਟਰ ਸੁਖਪਾਲ ਸਿੰਘ ਵੋਕੇਸ਼ਨਲ ਟ੍ਰੇਨਰ ਸ਼੍ਰੀ ਅੰਤਰਜੀਤ ਭੱਠਲ ਆਦਿ ਅਧਿਆਪਕ,ਮਿਡ ਡੇ ਮੀਲ ਵਰਕਰ,ਦਰਜਾ ਚਾਰ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਿਰ ਸਨ।
ਇੱਕਤਰਤਾਵਾਂ ਦੌਰਾਨ ਸਮੂਹ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਦਾ ਇਸਤਮਾਲ ਕਰ ਵੋਟਿੰਗ ਪੋਲ ਦੀ ਪ੍ਰਤੀਸ਼ਤਤਾ ਵਧਾਉਣ ਲਈ ਵੱਖ ਵੱਖ ਬੁਲਾਰਿਆ ਵੱਲੋਂ ਪ੍ਰੇਰਿਤ ਕੀਤਾ ਗਿਆ।ਲੋਤਤੰਤਰ ਲੋਕਾਂ ਦੁਆਰਾ ਲੋਕਾਂ ਲਈ ਚੁਣਿਆ ਜਾਣ ਵਾਲਾ ਹੈ।ਇਹਨਾ ਇੱਕਤਰਤਾਵਾਂ ਦੌਰਾਨ ਸਮੂਹ ਹਾਜਰੀਨ ਵੱਲੋਂ ਵੋਟਾਂ ਦੇ ਤਿਉਹਾਰ ਦੌਰਾਨ ਭਰਵ਼ ਸ਼ਮੂਲੀਅਤ ਕਰਨ ਅਤੇ ਕਰਵਾਉਣ ਉੱਪਰ ਤਸੱਲੀ ਪ੍ਰਗਟਾਈ ਗਈ।ਇਸ ਤਰ੍ਹਾਂ ਇਹ ਇਕੱਠ ਹਰ ਵਰਗ ਦੇ ਲੋਕਾਂ ਨੂੰ ਪੋਲਿੰਗ, ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਸਫਲਤਾਪੂਰਵਕ ਸਮਾਪਤ ਹੋਏ।