13 ਮਈ (ਗਗਨਦੀਪ ਸਿੰਘ) ਬਰਨਾਲਾ: ਲੋਕ ਸਭਾ ਚੋਣਾਂ 2024 ‘ਚ ਵੋਟਰਾਂ ਨੂੰ ਜਾਗਰੂਕ ਕਰਕੇ ਮਤਦਾਨ ਦੀ ਦਰ ਵਧਾਉਣ ਲਈ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ – ਕਮ – ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਐਸ.ਡੀ.ਐਮ. -ਕਮ-ਰਿਟਰਨਿੰਗ ਅਫ਼ਸਰ ਮਹਿਲ ਕਲਾਂ ਸ.ਸਤਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ 104 ਮਹਿਲ ਕਲਾਂ ਵਿਖੇ ਬੱਸ ਸਟੈਂਡ ਉੱਪਰ ਨੁੱਕੜ ਨਾਟਕ ਕਰਵਾਇਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਬਰੌਡਵੇ ਪਬਲਿਕ ਸਕੂਲ ਮਨਾਲ ਦੇ ਵਿਦਿਆਰਥੀਆ ਰਾਹੀਂ ਕੀਤੀ ਗਈ। ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਤੁਹਾਡੀ ਵੋਟ ਤੁਹਾਡੀ ਤਾਕਤ, ਅਸੀਂ ਵੋਟ ਬਣਾਵਾਂਗੇ ਅਤੇ ਜ਼ਰੂਰ ਪਾਵਾਂਗੇ ਬਾਰੇ ਜਾਣੂ ਕਰਵਾਇਆ ਅਤੇ ਵੋਟ ਦਾ ਇਸਤਮਾਲ ਜਰੂਰ ਕਰਨ ਲਈ ਪ੍ਰੇਰਿਤ ਕੀਤਾ।
ਬੱਸ ਸਟੈਂਡ ਵਿੱਚ ਇਕੱਠ ਵੱਲੋਂ ਨੁਕੜ ਨਾਟਕ ਦਾ ਆਨੰਦ ਮਾਣਿਆ ਗਿਆ। ਇਸ ਤੋਂ ਇਲਾਵਾ ਬੱਸ ਸਟੈਂਡ ਦੇ ਆਲੇ ਦੁਆਲੇ ਦੁਕਾਨਦਾਰਾਂ ਨੂੰ ਸੁਖਦੇਵ ਸਿੰਘ ਤੇ ਰਜਿੰਦਰ ਸਿੰਘ ਵੱਲੋਂ ਵੋਟਰ ਮਸ਼ੀਨ ਪ੍ਰਦਰਸ਼ਿਤ ਕੀਤੀ ਗਈ। ਵੋਟਰਾਂ ਦੁਆਰਾ ਈ.ਵੀ.ਐਮ ਮਸ਼ੀਨ ਨੂੰ ਦੇਖਣ ਅਤੇ ਉਸਦੀ ਵਰਤੋਂ ਕਰਨ ਦਾ ਆਨੰਦ ਮਾਣਿਆ ਗਿਆ।
ਇਸ ਮੌਕੇ ਸ.ਬਰਜਿੰਦਰਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ. ਬਰਨਾਲਾ, ਮੇਜਰ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਭਦੌੜ, ਕੁਲਦੀਪ ਸਿੰਘ ਹੈਡਮਾਸਟਰ ਮਹਿਲ ਖੁਰਦ, ਮਨਦੀਪ ਸਿੰਘ ਸੈਕਟਰ ਅਫ਼ਸਰ, ਅੰਤਰਜੀਤ ਭੱਠਲ,ਸਿਮਰਜੀਤ ਕੌਰ, ਜਸਵਿੰਦਰ ਕੌਰ, ਅਜੀਤ ਸਿੰਘ, ਦਿਲਵੀਰ ਸਿੰਘ, ਮਨਦੀਪ ਸਿੰਘ, ਜਗਰਾਜ ਸਿੰਘ, ਮਹਿੰਦਰ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਵਰਿੰਦਰ ਕੁਮਾਰ, ਗੁਰਮੇਲ ਸਿੰਘ, ਤਰਲੋਕ ਸਿੰਘ, ਹਰਪਾਲ ਸਿੰਘ,ਦੇਵਇੰਦਰ ਸਿੰਘ, ਜਸਵਿੰਦਰ ਪਾਲ ਸਿੰਘ, ਹਾਜ਼ਰ ਰਹੇ।