ਭੀਖੀ, 31 ਅਗਸਤ (ਕਰਨ ਭੀਖੀ)
ਵਿੱਦਿਆ ਭਾਰਤੀ ਅਖਿਲ ਭਾਰਤੀ ਦੁਆਰਾ ਆਯੋਜਿਤ 35ਵੀਆਂ ਉੱਤਰ ਖੇਤਰ ਪੱਧਰੀ ਖੇਡਾਂ ਦਾ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸ਼ਾਨਦਾਰ ਆਗਾਜ਼
ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ.ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਭਾਰਤੀ ਦੁਆਰਾ ਆਯੋਜਿਤ ਮਿਤੀ 30 ਅਗਸਤ ਤੋਂ
1ਸਤੰਬਰ 2024 ਤੱਕ ਹੋਣ ਵਾਲੀਆਂ ਇਹਨਾਂ ਖੇਡਾਂ ਦੀ ਤਿਰੰਗਾ ਝੰਡਾ ਲਹਿਰਾਉਣ ਤੇ ਰਾਸ਼ਟਰੀ ਗੀਤ ਨਾਲ ਸ਼ਾਨਦਾਰ ਸ਼ੁਰੂਆਤ ਹੋਈ। ਉੁਹਨਾਂ ਦੱਸਿਆ ਕਿ ਇਹਨਾਂ
ਖੇਡਾਂ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਲਗਭਗ 500 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਕੁਸ਼ਤੀ, ਜੂਡੋ, ਤਾਇਕਵਾਂਡੋ
ਤੇ ਕੁਰਾਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਉੱਤੇ ਮੁੱਖ ਮਹਿਮਾਨ ਦੇ ਤੌਰ ਤੇ ਨਵਜੋਤ ਸਿੰਘ ਧਾਲੀਵਾਲ ਜਿਲ੍ਹਾ ਖੇਡ ਅਫਸਰ ਮਾਨਸਾ ਅਤੇ ਵਿਸ਼ੇਸ਼ ਮਹਿਮਾਨ
ਦੇ ਤੌਰ ਤੇ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਮਹਾਂ ਮੰਤਰੀ ਸ਼੍ਰੀ ਦੇਸਰਾਜ, ਪੰਜਾਬ ਪ੍ਰਾਂਤ ਮਹਾ ਮੰਤਰੀ ਡਾ. ਨਵਦੀਪ ਸ਼ੇਖਰ ਪਹੁੰਚੇ। ਆਏ ਹੋਈ ਮਹਿਮਾਨਾਂ ਨੇ
ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਜੋਤੀ ਪਰਚੰਡ ਕਰਕੇ ਇਹਨਾਂ ਖੇਡਾਂ ਦਾ ਆਰੰਭ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿੱਦਿਆ ਭਾਰਤੀ ਉੱਤਰ ਖੇਤਰ ਮਹਾ
ਮੰਤਰੀ ਮਾਣਯੋਗ ਦੇਸ਼ਰਾਜ ਜੀ ਨੇ ਦੱਸਿਆ ਕਿ ਵਿੱਦਿਆ ਭਾਰਤੀ ਦੀਆਂ ਖੇਡਾਂ ਦੀ ਸ਼ੁਰੂਆਤ 1989 ਈਸਵੀ ਤੋਂ ਹੋਈ। ਵਿੱਦਿਆ ਭਾਰਤੀ ਦੀਆਂ ਸੰਸਥਾਵਾਂ ਦੇ
ਖਿਡਾਰੀਆਂ ਦੁਆਰਾ ਅਨੁਸ਼ਾਸਨ, ਵਧੀਆ ਕਾਰਗੁਜ਼ਾਰੀ ਅਤੇ ਖੇਡ ਭਾਵਨਾ ਦੇ ਪ੍ਰਦਰਸ਼ਨ ਕਾਰਨ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਵਿੱਦਿਆ ਭਾਰਤੀ ਨੂੰ
ਫੇਅਰ ਪਲੇਅ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਖੇਡ ਝੰਡਾ ਲਹਿਰਾ ਕੇ ਸਾਰੇ ਖਿਡਾਰੀਆਂ ਦੁਆਰਾ ਭਾਈਚਾਰਕ ਸਾਂਝ ਨਾਲ ਖੇਡ ਨਿਯਮਾਂ ਅਤੇ
ਅਨੁਸ਼ਾਸਨ ਦਾ ਪਾਲਣ ਕਰਦੇ ਹੋਏ ਖੇਡਣ ਦੀ ਸਹੁੰ ਚੁੱਕੀ ਗਈ। ਇਸ ਮੌਕੇ ਉੱਤੇ ਮਹਿਮਾਨ ਦੇ ਤੌਰ ਤੇ ਪਹੁੰਚੀਆਂ ਸਾਰੀਆਂ ਮਾਨਯੋਗ ਸ਼ਖਸ਼ੀਅਤਾਂ ਨੇ ਆਪਣੇ ਸੰਬੋਧਨ
ਵਿੱਚ ਖੇਡਾਂ ਨੂੰ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਦੱਸਦੇ ਹੋਏ ਕਿਹਾ ਕਿ ਖੇਡਾਂ ਮਨੁੱਖ ਵਿੱਚ ਉੱਚ ਨੈਤਿਕ ਗੁਣ ਪੈਦਾ ਕਰਦੀਆਂ ਹਨ । ਉਹਨਾਂ ਪੜ੍ਹਾਈ ਦੇ ਨਾਲ
ਨਾਲ ਖੇਡਾਂ ਵਿੱਚ ਸਖਤ ਮਿਹਨਤ ਕਰਨ ਅਤੇ ਭਵਿੱਖ ਵਿੱਚ ਇਕ ਕਾਮਯਾਬ ਖਿਡਾਰੀ ਅਤੇ ਇੱਕ ਉੱਤਮ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉੱਤੇ ਸਮੂਹ
ਸਕੂਲ ਪ੍ਰਬੰਧਕ ਕਮੇਟੀ ਮੈਂਬਰ ਤੇ ਸਕੂਲ ਸਟਾਫ ਹਾਜ਼ਰ ਸਨ।
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਹੋਇਆ ਉੱਤਰ ਖੇਤਰ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼
Leave a comment