Karan_Bhikhi
Bhikhi_3 ਜੁਲਾਈ
ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ ਭੀਖੀ ਵਿਖੇ ਦੋ ਰੋਜ਼ਾ (ਮਲਟੀਪਲ ਇੰਟੈਲੀਜੈਂਸ ਅਤੇ
ਕਲਾਸਰੂਮ ਮੈਨੇਜਮੈਂਟ) ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਪਹਿਲੇ ਦਿਨ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ
ਭੀਖੀ ਅਤੇ ਸ਼੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੇ ਕੁੱਲ 200 ਅਧਿਆਪਕਾਂ ਨੇ ਭਾਗ ਲਿਆ । ਇਸ ਮੌਕੇ ਰਿਸੋਰਸ ਪਰਸਨ
ਦੇ ਤੌਰ ਤੇ ਸ਼੍ਰੀਮਤੀ ਰਾਖੀ ਪੁਰੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਮੈਡਮ ਰਾਖੀ ਪੁਰੀ ਨੇ ਮਲਟੀਪਲ ਇੰਟੈਲੀਜੈਂਸੀ ਦੇ ਅੱਠ ਪੜਾਵਾਂ ਬਾਰੇ
ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗਤੀਵਿਧੀ ਰਾਹੀਂ ਇੰਟੈਲੀਜੈਂਸੀ ਦੇ ਮਾਪਦੰਡ ਸਮਝਾਏ। ਸੈਮੀਨਾਰ ਦੇ ਦੂਸਰੇ
ਦਿਨ ਸਕੂਲ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਨੇ ਕਲਾਸਰੂਮ ਮੈਨੇਜਮੈਂਟ ਬਾਰੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਅਧਿਆਪਨ ਤਿਆਰੀ,
ਕਲਾਸਰੂਮ ਸੰਗਠਨ, ਪਾਠ ਯੋਜਨਾ, ਪਾਠਕ੍ਰਮ ਗਤੀਵਿਧੀਆਂ, ਸਹਿ-ਪਾਠਕ੍ਰਮ, ਲਰਨਿੰਗ ਸਟਾਈਲ ਆਦਿ ਬਾਰੇ ਵਿਸਥਾਰਪੂਰਵਕ ਚਾਨਣਾ
ਪਾਇਆ। ਸੈਮੀਨਾਰ ਦੇ ਸਮਾਪਤੀ ਮੌਕੇ ਸਕੂਲ ਪ੍ਰਿੰਸੀਪਲ ਡਾ :ਗਗਨਦੀਪ ਪਰਾਸ਼ਰ ਅਤੇ ਸਮੂਹ ਸਟਾਫ ਵੱਲੋਂ ਰਿਸੋਰਸ ਪਰਸਨ ਮੈਡਮ ਰਾਖੀ ਪੁਰੀ
ਅਤੇ ਸ: ਹਰਚਰਨ ਸਿੰਘ ਕਲਸੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੇ ਵਿਹੜੇ ਵਿਚ ਪਹੁੰਚਣ ਤੇ ਸਭ ਦਾ ਤਹਿ ਦਿਲੋਂ ਨਿੱਘਾ ਸੁਆਗਤ
ਅਤੇ ਧੰਨਵਾਦ ਕੀਤਾ ਗਿਆ।