ਬੱਸੀ ਪਠਾਣਾਂ: 28 ਨਵੰਬਰ 2024: ਸਰਕਾਰੀ ਪ੍ਰਾਈਮਰੀ ਸਕੂਲ ਸ਼ੇਰਗੜ੍ਹ ਬਾਰਾ ਦੇ ਵਿਕਾਸ ਨੂੰ ਲੈ ਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਸ੍ਰੀ ਕੇਵਲ ਸਿੰਘ ਸਮਾਜ ਸੇਵੀ ਅਤੇ ਨਵੇਂ ਸਰਪੰਚ ਦੀ ਅਗਵਾਈ ਹੇਠ ਹੋਈ, ਜਿਸ ਵਿੱਚ 12 ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕਈ ਅਹਿਮ ਫੈਸਲੇ ਲਏ ਗਏ।
ਸਰਪੰਚ ਜੀ ਨੇ ਗਰਾਊਂਡ ਨੂੰ ਸਾਫ਼-ਸੁਥਰਾ ਰੱਖਣ ਲਈ ਮਹੀਨਾਵਾਰ ਮਨਰੇਗਾ ਵਰਕਰਾਂ ਦੀ ਸਹਾਇਤਾ ਲੈਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਬਾਊਂਡਰੀ ਦੀ ਮੁਰੰਮਤ ਕਰਦੇ ਹੋਏ ਲਾਕ ਇੱਟ ਲਗਵਾਉਣ ਅਤੇ ਸਪੀਡ ਬਰੇਕਰ ਬਣਾਉਣ ਦੀ ਗੱਲ ਵੀ ਸਾਂਝੀ ਕੀਤੀ। ਬੱਚਿਆਂ ਦੇ ਖੇਡਣ ਲਈ ਗਰਾਊਂਡ ਦੀ ਸਫਾਈ ਕਰਵਾਉਣ ਦੇ ਬਾਅਦ ਖੇਡ ਸਮਾਨ ਦੀ ਉਪਲਬਧਤਾ ਦਾ ਵੀ ਯਕੀਨ ਦਵਾਇਆ ਗਿਆ। ਇਸ ਦੇ ਨਾਲ ਸਰਕਾਰੀ ਧਿਆਨ ਖਿੱਚਣ ਲਈ ਸਕੂਲ ਦੇ ਲੇਟਰ ਪੈਡ ‘ਤੇ ਮੁੱਖ ਸਮੱਸਿਆਵਾਂ ਐਮ.ਐਲ.ਏ ਨੂੰ ਭੇਜਣ ਦਾ ਫੈਸਲਾ ਲਿਆ ਗਿਆ। ਮੀਂਹ ਦੇ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਬਾਊਂਡਰੀ ਮੁਰੰਮਤ ਅਤੇ ਜਲ ਪ੍ਰਬੰਧਨ ਲਈ ਨਵੇਂ ਉਪਾਅ ਕੀਤੇ ਜਾਣਗੇ। ਅਗਲੀ ਮੀਟਿੰਗ ਵਿੱਚ ਹੋਰ ਮੈਂਬਰਾਂ ਨੂੰ ਸ਼ਾਮਲ ਕਰਕੇ ਸਕੂਲ ਦੇ ਵਿਕਾਸ ਯੋਜਨਾਵਾਂ ‘ਤੇ ਵਿਸ਼ਤ੍ਰਿਤ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਰਪੰਚ ਜੀ ਨੇ ਯਕੀਨ ਦਵਾਇਆ ਕਿ ਬੱਚਿਆਂ ਲਈ ਸਿਹਤਮੰਦ ਅਤੇ ਸਵੱਛ ਵਾਤਾਵਰਣ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਸਮੂਹ ਮੈਂਬਰਾਂ ਨੂੰ ਇਸ ਉਦੇਸ਼ ਲਈ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ।