18 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਸਕੀਮ ਸਬੰਧੀ ਸਬ ਡਵੀਜਨ ਤਪਾ ਅਧੀਨ ਪੈਂਦੇ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਚੈਕਿੰਗ ਅੱਜ ਸ੍ਰੀਮਤੀ ਪੂਨਮਪ੍ਰੀਤ ਕੌਰ ਉੱਪ ਮੰਡਲ ਮੈਜਿਸਟਰੇਟ, ਤਪਾ ਸ੍ਰੀ ਮਾਨਵਜੀਤ ਸਿੰਘ ਸਿੱਧੂ ਉੱਪ ਕਪਤਾਨ ਪੁਲਿਸ ਤਪਾ, ਤਹਿਸੀਲਦਾਰ ਤਪਾ, ਨਾਇਬ ਤਹਿਸੀਲਦਾਰ ਤਪਾ, ਨਾਇਬ ਤਹਿਸੀਲਦਾਰ ਭਦੌੜ ਵੱਲੋਂ ਕੀਤੀ ਗਈ।
ਸਵੇਰੇ 7:00 ਵਜੇ ਅਤੇ ਦੁਪਹਿਰ 1:00 ਵਜੇ ਦੇ ਕਰੀਬ ਵੱਖ-ਵੱਖ ਟੀਮਾਂ ਵੱਲੋਂ ਤਕਰੀਬਨ ਵੀਹ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਸਬੰਧੀ ਸਬ ਡਵੀਜਨ ਪੱਧਰ ‘ਤੇ ਚਾਰ ਟੀਮਾਂ ਦਾ ਗਠਨ ਕੀਤਾ ਗਿਆ। ਚੈਕਿੰਗ ਦੌਰਾਨ ਪਾਇਆ ਗਿਆ ਕਿ ਕਾਫੀ ਸਕੂਲ ਵਾਹਨਾਂ ਦੇ ਦਸਤਾਵੇਜ਼ ਪੂਰੇ ਸਨ, ਜਿੰਨਾਂ ਵਾਹਨਾਂ ਦੇ ਦਸਤਾਵੇਜਾਂ ਵਿੱਚ ਕੁਝ ਤਰੁੱਟੀਆਂ ਸਨ, ਚੈਕਿੰਗ ਦੌਰਾਨ ਦਸਤਾਵੇਜ਼ ਪੂਰੇ ਨਾ ਕਰਨ ਵਾਲੇ ਸਕੂਲ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਮੌਕੇ ‘ਤੇ ਸੇਫ ਸਕੂਲ ਵਾਹਨ ਸਕੀਮ ਦੀਆਂ ਹਦਾਇਤਾਂ ਸਬੰਧੀ ਸਕੂਲ ਮੁਖੀਆਂ,ਡਰਾਈਵਰਾਂ,ਵਹੀਕਲ ਮਾਲਕਾਂ ਨੂੰ ਜਾਣੂ ਕਰਵਾਇਆ ਗਿਆ।