19 ਸਤੰਬਰ (ਗਗਨਦੀਪ ਸਿੰਘ) ਦੁੱਲੇਵਾਲਾ: ਸਰਕਾਰੀ ਹਾਈ ਸਕੂਲ ਦੁੱਲੇਵਾਲਾ (ਬਠਿੰਡਾ) ਨੂੰ ਜਸਵਿੰਦਰ ਸਿੰਘ ਢਿੱਲੋਂ ਨੇ ਪਿਤਾ ਸ.ਜਰਨੈਲ ਸਿੰਘ ਢਿੱਲੋਂ ਅਤੇ ਮਾਤਾ ਗੁਰਮੀਤ ਕੌਰ ਢਿੱਲੋਂ ਦੀ ਯਾਦ ਵਿੱਚ ਸਕੂਲ ਨੂੰ 15 ਪੱਖੇ ਦਾਨ ਦਿੱਤੇ । ਸਕੂਲ ਮੁੱਖੀ ਅਧਿਆਪਕ ਚਰਨਜੀਤ ਸਿੰਘ ਨੇ ਜਰਨੈਲ ਸਿੰਘ ਸਿੰਘ ਢਿੱਲੋਂ ਵਿਸਟਾਲੀਆ ਆਇਸ ਕਰੀਮ ਦੇ ਮਾਲਕ ਦੇ ਮੁੱਢਲੇ ਜੀਵਨ ਬਾਰੇ ਜਾਣਕਾਰੀ ਦਿੱਤੀ ਕਿ ਕਿਵੇ ਢਿੱਲੋਂ ਪਰਿਵਾਰ ਆਪਣੀ ਸਖ਼ਤ ਮਿਹਨਤ ਨਾਲ ਛੋਟੇ ਜਿਹੇ ਦੁੱਧ ਦੇ ਕੰਮ ਤੋਂ ਵਿਸਟਾਲੀਆ ਆਈਸ ਕਰੀਮ ਕੰਪਨੀ ਦੇ ਮਾਲਕ ਬਣਨ ਦੀ ਕਹਾਣੀ ਦੱਸੀ । ਸਕੂਲ ਮੁੱਖੀ ਨੇ ਜਸਵਿੰਦਰ ਸਿੰਘ ਢਿੱਲੋਂ ਸਮੂਹ ਢਿੱਲੋ ਪਰਿਵਾਰ ਦਾ ਧੰਨਵਾਦ ਕੀਤਾ । ਇਸ ਮੌਕੇ ਸੁਰਜੀਤ ਸਿੰਘ ਪੰਜਾਬੀ ਮਾਸਟਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਪੱਖੇ ਲਿਆਉਣ ਤੇ ਲਾਉਣ ਦਾ ਕੰਮ ਪੂਰਾ ਕੀਤਾ । ਇਸ ਸਮੇਂ ਸਮੂਹ ਸਟਾਫ਼ ਤੇ ਸੱਤਪਾਲ, ਹਾਜ਼ਰ ਸਨ।