*ਜੀ.ਐਸ.ਟੀ. ਵਿਭਾਗ ਨੇ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਰਾਹੀਂ ਫੜ੍ਹੀ ਟੈਕਸ ਚੋਰੀ
*ਅਣ—ਰਜਿਸਟਰਡ ਵਪਾਰੀਆਂ ਨੂੰ ਜੀ.ਐਸ.ਟੀ. ਐਕਟ ਅਧੀਨ ਕੀਤਾ ਰਜਿਸਟਰਡ
11 ਜਨਵਰੀ (ਕਰਨ ਭੀਖੀ) ਮਾਨਸਾ: ਜੀ.ਐਸ.ਟੀ. ਵਿਭਾਗ ਮਾਨਸਾ ਦੇ ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਹਿਤੇਸ਼ਵੀਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਤੰਬਰ 2023 ਤੋੋ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਸੁਰੂ ਕੀਤੀ ਗਈ ਸੀ। ਇਸ ਸਕੀਮ ਦਾ ਪ੍ਰਚਾਰ ਜਨਤਕ ਥਾਵਾਂ ’ਤੇ ਸਟੈਂਡਿੰਗ ਬੋਰਡ, ਸ਼ੋਸ਼ਲ ਮੀਡੀਆ ਅਤੇ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਲਗਾਏ ਗਏ ਸਨ। ਜਿਸ ਦੇ ਸਿੱਟੇ ਵੱਜੋਂ ਇਸ ਸਕੀਮ ਨੁੰ ਆਮ ਜਨਤਾ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਉਨ੍ਹਾਂ ਦੱਸਿਆ ਕਿ ਐਪ ’ਤੇ ਅਪਲੋਡ ਕੀਤੇ ਗਏ ਖਰੀਦੋ—ਫਰੋਤ ਦੇ ਬਿੱਲਾਂ ਅਤੇ ਹੋਰ ਜਾਣਕਾਰੀ ਦੀ ਮਦਦ ਨਾਲ ਇਸ ਦਫ਼ਤਰ ਵੱਲੋਂ ਉਹ ਡੀਲਰ ਜ਼ੋ ਪਿੱਛਲੇ ਕਈ ਮਹੀਨਿਆਂ ਤੋਂ ਵਿੱਕਰੀ ਕੀਤੇ ਮਾਲ ਦੇ ਕੱਚੇ ਬਿੱਲ ਕਟਕੇ ਟੈਕਸ ਦੀ ਚੋਰੀ ਕਰ ਰਹੇ ਸਨ ਉਨ੍ਹਾਂ ਵਪਾਰੀਆਂ ਦਾ ਡਾਟਾ ਅਤੇ ਰਿਟਰਨਾ ਚੈਕ ਕਰਕੇ ਨੋਟਿਸ ਜ਼ਾਰੀ ਕਰਕੇ ਬਣਦੀ ਕਾਰਵਾਈ ਕਰਨ ਉਪਰੰਤ ਬਣਦਾ ਟੈਕਸ ਤੇ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਐਪ ਰਾਹੀਂ ਕਈ ਅਣ—ਰਜਿਸਟਰਡ ਡੀਲਰਾਂ ਦਾ ਵੀ ਪਤਾ ਚਲਿਆ ਜ਼ੋ ਕਿ ਜੀ.ਐਸ.ਟੀ. ਐਕਟ ਅਧੀਨ ਰਜਿਸਟਰੇਸ਼ਨ ਦੇ ਦਾਇਰੇ ਵਿੱਚ ਆਉਂਦੇ ਸਨ ਪ੍ਰੰਤੂ ਉਨ੍ਹਾਂ ਨੇ ਜੀ.ਐਸ.ਟੀ. ਰਜਿਸਟਰੇਸ਼ਨ ਪ੍ਰਾਪਤ ਨਹੀਂ ਕੀਤੀ ਹੋਈ ਸੀ, ਅਜਿਹੇ ਡੀਲਰਾਂ ਨੂੰ ਜੀ.ਐਸ.ਟੀ. ਐਕਟ—2017 ਦੀ ਉਲੰਘਣਾ ਕਰਨ ਕਾਰਨ ਨੋਟਿਸ ਜ਼ਾਰੀ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ’ਬਿੱਲ ਲਿਆਓ, ਇਨਾਮ ਪਾਓ’ ਸਕੀਮ ਲੋਕਾਂ ਨੂੰ ਵਸਤੂਆਂ ਦੀ ਖਰੀਦ ਉਪਰੰਤ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਹੈ। ਇਸ ਸਕੀਮ ਤਹਿਤ ਖਪਤਕਾਰਾ ਦੁਆਰਾ ਇਸ ਐਪ ਉਪਰ ਅਪਲੋਡ ਕੀਤੇ ਬਿਲਾਂ ਵਿਚੋ ਡਰਾਅ ਦੁਆਰਾ ਹਰ ਮਹੀਨੇ 1 ਲੱਖ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾ ਰਹੇ ਹਨ। ਬਹੁਤ ਸਾਰੇ ਖਪਤਕਾਰ ਇਸ ਸਕੀਮ ਦਾ ਫਾਇਦਾ ਉਠਾ ਕੇ ਇਨਾਮ ਲੈ ਚੁੱਕੇ ਹਨ। ਇਹ ਸਕੀਮ ਖਪਤਕਾਰਾਂ ਨੂੰ ਵਸਤੂਆਂ ਦੀ ਖਰੀਦ ਦੇ ਸਮੇਂ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਜਾਗਰੂਕ ਕਰ ਰਹੀ ਹੈ। ਬਿਲ ਅਪਲੋਡ ਕਰਨ ਨਾਲ ਆਮ ਜਨਤਾ ਇਨਾਮ ਦੀ ਭਾਗੀਦਾਰ ਬਣਨ ਦੇ ਨਾਲ ਨਾਲ ਸਰਕਾਰੀ ਮਾਲੀਏ ਦੀ ਚੋੋਰੀ ਰੋਕਣ ਲਈ ਵੀ ਮਦਦਗਾਰ ਸਾਬਤ ਹੋ ਰਹੀ ਹੈ।
ਸਰਕਾਰੀ ਮਾਲੀਏ ਦੀ ਚੋੋਰੀ ਰੋਕਣ ਲਈ ਮਦਦਗਾਰ ਸਾਬਤ ਹੋ ਰਹੀ ਹੈ ‘ਬਿੱਲ ਲਿਆਓ, ਇਨਾਮ ਪਾਓ ਸਕੀਮ’
Leave a comment