23 ਫਰਵਰੀ (ਗਗਨਦੀਪ ਸਿੰਘ) ਕੋਟੜਾ ਕੌੜਾ: ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ ਵਿਖੇ ਕੱਬ ਬੁਲਬੁਲ ਯੂਨਿਟ ਵੱਲੋਂ ਸਕਾਊਟਿਕ ਦੇ ਜਨਮ ਦਾਤਾ ਲਾਰਡ ਬੈਡਨ ਪਾਵਲ ਜੀ ਦਾ ਜਨਮਦਿਨ ਵਰਲਡ ਥਿੰਕਿੰਗ ਡੇ ( ਵਰਲਡ ਸਕਾਊਟ ਡੇ )ਦੇ ਰੂਪ ਵਿੱਚ ਮਨਾਇਆ ਗਿਆ। ਗਰੁੱਪ ਲੀਡਰ ਅਤੇ ਮੁੱਖ ਅਧਿਆਪਕਾ ਮੈਡਮ ਮੰਜੂ ਬਾਲਾ ਜੀ ਨੇ ਸੰਬੋਧਿਤ ਹੁੰਦਿਆਂ ਵਿਦਿਆਰਥੀਆਂ ਨੂੰ ਚੰਗੀ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਸਕਾਊਟਿੰਗ ਯੂਨਿਟ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸ਼ਲਾਂਘਾ ਕੀਤੀ। ਕੱਬ ਮਾਸਟਰ ਸਰਦਾਰ ਗੁਰਪਿਆਰ ਸਿੰਘ ਜੀ ਵੱਲੋਂ ਲਾਰਡ ਬੈਡਨ ਪਾਵਲ ਜੀ ਦੇ ਜੀਵਨ ਅਤੇ ਉਹਨਾਂ ਦੀ ਸੋਚ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਸਕਾਊਟਿੰਗ ਵਿਦਿਆਰਥੀਆਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਾਉਂਦੀ ਹੈ।ਇਸ ਮੌਕੇ ਬੱਚਿਆਂ ਦਾ ਕੁਇਜ ਮੁਕਾਬਲਾ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਝੰਡੇ ਦੀ ਰਸਮ ਤੋਂ ਬਾਅਦ ਵਿਦਿਆਰਥੀਆਂ ਨੂੰ ਸਕਾਉਟਿਕ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਪੰਜਵੀਂ ਜਮਾਤ ਦੇ 16 ਬੱਚਿਆਂ ਵੱਲੋਂ ਚੰਗੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਆਪਣੀਆਂ ਸਕਾਊਟ ਵਰਦੀਆਂ ਦੂਸਰੇ ਬੱਚਿਆਂ ਲਈ ਵਾਪਸ ਸਕੂਲ ਨੂੰ ਦਿੱਤੀਆਂ ਗਈਆਂ। ਇਸ ਮੌਕੇ ਸਮੂਹ ਸਕੂਲ ਸਟਾਫ ਸਰਦਾਰ ਰਾਮਭਜਨ ਸਿੰਘ, ਸਰਦਾਰ ਰਘਵੀਰ ਸਿੰਘ,ਅਮਰਜੀਤ ਕੌਰ,ਹਰਕੇਸ਼ ਕੌਰ, ਸ਼ਰਨਜੀਤ ਕੌਰ ਅਤੇ ਰਿਟਾਇਰਡ ਅਧਿਆਪਕਾ ਮੈਡਮ ਹਰਵਿੰਦਰ ਕੌਰ ਹਾਜ਼ਰ ਸਨ।