11 ਅਪ੍ਰੈਲ (ਕਰਨ ਭੀਖੀ) ਭੀਖੀ: ਸਥਾਨਕ ਨੈਸ਼ਨਲ ਕਾਲਜ ਭੀਖੀ ਵਿਖੇ ਨਵਰਾਤਰਿਆਂ ਨੂੰ ਮੁੱਖ ਰੱਖਕੇ ਕਾਲਜ ਵਿੱਚ ਅਖੰਡ ਰਮਾਇਣ ਪਾਠ ਕਰਵਾਇਆ ਗਿਆ। ਜਿਸ ਵਿਚ ਭੋਗ ਸਮੇਂ ਕਾਲਜ ਅਤੇ ਸਰਬੱਤ ਦੇ ਭਲੇ ਲਈ ਹਵਨ ਯੱਗ ਕੀਤਾ ਗਿਆ। ਕਾਲਜ ਦੇ ਸਰਪ੍ਰਸਤ ਬਾਬਾ ਪੂਰਨ ਨਾਥ ਜੀ ਹੀਰੋਂ ਵਾਲੇ, ਪ੍ਰਧਾਨ ਹਰਬੰਸ ਦਾਸ ਬਾਵਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਹਵਨ ਯੱਗ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਕਾਲਜ ਦੀ ਸਮੂਹ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਡਾ ਐਮ ਕੇ ਮਿਸ਼ਰਾ ਨੇ ਪੂਰੀ ਵਿਧੀ ਵਿਧਾਨ ਅਨੁਸਾਰ ਪੂਜਾ ਪਾਠ ਮੰਦਰ ਦੇ ਪੁਜਾਰੀ ਰਾਘਵ ਜੀ ਦੁਆਰਾ ਕਰਵਾਇਆ ਗਿਆ। ਇਸ ਮੌਕੇ ਪ੍ਰੋ ਗੁਰਤੇਜ ਸਿੰਘ ਤੇਜੀ, ਪ੍ਰੋ ਸ਼ੰਟੀ ਕੁਮਾਰ, ਪ੍ਰੋ ਹਰਬੰਸ ਸਿੰਘ, ਪ੍ਰੋ ਜਸਪ੍ਰੀਤ ਕੌਰ, ਪ੍ਰੋ ਮਤਵਾਲ ਸਿੰਘ, ਨਿਰਮਲ ਸਿੰਘ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਹ ਜਾਣਕਾਰੀ ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਕੁਲਦੀਪ ਸਿੰਘ ਨੇ ਦਿੱਤੀ।