19 ਫਰਵਰੀ (ਸੁਖਪਾਲ ਸਿੰਘ ਬੀਰ) ਬੁਢਲਾਡਾ: ਨੀਲਕਮਲ ਕੌਰ ਜੋ ਕਿ ਦੋਦੜਾ ਦੀ ਵਸਨੀਕ ਹੈ ਤੇ ਹੀਰੋਂ ਖੁਰਦ ਦੇ ਰਾਜਵਿੰਦਰ ਸਿੰਘ ਨਾਲ ਲਗਭਗ ਦੋ ਸਾਲ ਪਹਿਲਾਂ ਵਿਆਹੀ ਸੀ, ਪਿਛਲੇ ਕੁੱਝ ਦਿਨਾਂ ਤੋਂ ਅਪਣੀ ਛੋਟੀ ਬੱਚੀ ਅਤੇ ਮਾਂ ਬਾਪ ਸਮੇਤ ਆਪਣੇ ਨਾਲ ਹੋਈ ਧੱਕੇਸ਼ਾਹੀ ਖਿਲਾਫ਼ ਇਨਸਾਫ ਦੀ ਗੁਹਾਰ ਲਗਾ ਲਗਾ ਮਰਨ ਕਿਨਾਰੇ ਹੋਈ ਬੈਠੀ ਹੈ। ਲੜਕੀ ਦੇ ਪਿਤਾ ਸੁਖਚੈਨ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਉਸਨੇ ਅਪਣੀ ਬੇਟੀ ਦੀ ਸ਼ਾਦੀ ਦੋ ਸਾਲ ਪਹਿਲਾਂ ਹੀਰੋਂ ਖੁਰਦ ਦੇ ਰਾਜਵਿੰਦਰ ਸਿੰਘ ਨਾਲ ਕੀਤੀ ਸੀ ਜਿਸ ਕੋਲ ਹੁਣ 13 ਮਹੀਨਿਆਂ ਦੀ ਬੇਟੀ ਵੀ ਹੈ ਪਰ ਥੋੜ੍ਹੇ ਸਮੇਂ ਬਾਅਦ ਹੀ ਲੜਕੀ ਦਾ ਨਣਦੋਈਆ ਨਿੰਦਰ ਸਿੰਘ ਅਸਪਾਲ ਕਲਾਂ ਉਸਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਜਦੋਂ ਗੱਲ ਬੇਟੀ ਦੀ ਇੱਜ਼ਤ ਤੇ ਬਣ ਆਈ ਤਾਂ ਅਸੀਂ 26 ਜਨਵਰੀ ਨੂੰ ਛੇੜਖਾਨੀ ਕਰਨ ਅਤੇ ਐਸ ਸੀ ਐਸ ਟੀ ਐਕਟ ਅਧੀਨ ਪਰਚਾ ਦਰਜ ਕਰਵਾ ਦਿੱਤਾ ਪਰ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਹੁਣ ਤੱਕ ਜ਼ਮਾਨਤ ਕਰਵਾਉਣ ਦਾ ਮੌਕਾ ਦੇ ਰਹੀ ਹੈ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਅੱਗੇ ਕਿਹਾ ਕਿ ਪ੍ਰਸ਼ਾਸ਼ਨ ਮੂਸੇ ਵਾਲਾ ਦੇ ਕਾਤਲਾਂ ਨੂੰ ਫੜਨ ਬਾਰੇ ਬਿਆਨ ਦਿੰਦਾ ਰਹਿੰਦਾ ਹੈ ਜਦੋਂ ਕਿ ਆਮ ਆਦਮੀ ਲਈ ਤਾਂ ਇਨਸਾਫ਼ ਦਾ ਜ਼ਨਾਜਾ ਹੀ ਨਿੱਕਲ ਚੁੱਕਾ ਹੈ ਕਿਉਂਕਿ ਉਸ ਅਪਣੀ ਬੇਟੀ ਨੂੰ ਇਨਸਾਫ਼ ਦਿਵਾਉਣ ਤੇ ਦੋਸ਼ੀਆਂ ਨੂੰ ਬਣਦੀ ਸਜਾ ਦਿਵਾਉਣ ਲਈ ਮਹੀਨੇ ਤੋਂ ਹਰ ਚਾਰਾਜੋਈ ਕਰ ਚੁੱਕਾ ਹੈ ਪਰ ਇਨਸਾਫ਼ ਦੀ ਖੈਰ ਕਿਤੋਂ ਵੀ ਪੱਲੇ ਨਹੀਂ ਪਈ ਇਸੇ ਕਰਕੇ ਹੁਣ ਉਹ ਇੱਥੇ ਭਾਵ ਸਦਰ ਥਾਣਾ ਬੁਢਲਾਡਾ ਅੱਗੇ ਮਰਨ ਵਰਤ ‘ਤੇ ਬੈਠਣ ਦੀ ਹੀ ਸੋਚ ਰਿਹਾ ਹੈ।
ਨੀਲਕਮਲ ਨੇ ਵੀ ਰੋਂਦਿਆਂ ਕਿਹਾ ਕਿ ਉਸਨੂੰ ਇਨਸਾਫ਼ ਚਾਹੀਦਾ ਹੈ। ਸਟੇਟ ਲੇਬਲ ਦੀ ਕਬੱਡੀ ਖਿਡਾਰਨ ਹੋ ਕੇ ਤੇ ਪਿਛਲੇ ਦਿਨੀਂ ਉਸਨੇ ਮਾਨਸਾ ਜਿਲ੍ਹੇ ਦੀ ਕਬੱਡੀ ਟੀਮ ਰਾਹੀਂ ਅਪਣੀ ਕੋਚ ਰਜਨੀ ਗੜੱਦੀ ਦੀ ਅਗਵਾਈ ਹੇਠ ਚੋਟੀ ਦੇ ਤਿੰਨ ਮੈਚ ਜਿੱਤੇ ਹਨ ਪਰ ਕੀ ਫ਼ਾਇਦਾ ? ਜਦੋਂ ਮੈਨੂੰ ਅਪਣੀ ਛੋਟੀ ਬੱਚੀ ਅਤੇ ਮਾਪਿਆਂ ਸਮੇਤ ਇਨਸਾਫ਼ ਹਾਸਿਲ ਕਰਨ ਲਈ ਥਾਣੇ ਦੇ ਗੇਟ ਅੱਗੇ ਰੁਲਣਾ ਪੈ ਰਿਹਾ ਹੈ।
ਸਟੇਟ ਲੇਬਲ ਦੀ ਕਬੱਡੀ ਖਿਡਾਰਨ ਨੂੰ ਅਪਣੀ ਛੋਟੀ ਬੱਚੀ ਅਤੇ ਮਾਂ ਬਾਪ ਸਮੇਤ ਕਿਉਂ ਹੋਣਾ ਪੈ ਰਿਹਾ ਹੈ ਥਾਣੇ ਦੇ ਗੇਟ ਅੱਗੇ ਖੱਜਲ ਖੁਆਰ
Highlights
- #mansanews
Leave a comment