27 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸਟੇਟ ਬੈਂਕ ਆਫ ਇਡੀਆਂ (ਏ.ਐਮ.ਸੀ.ਸੀ.) ਬ੍ਰਾਂਚ ਮਾਨਸਾ ਵੱਲੋਂ ਇੱਕ ਖੇਤੀਬਾੜੀ ਕਰਜਾ ਮੇਲਾ ਦਾ ਆਯੋਜਨ ਕੀਤਾ ਗਿਆ । ਇਸ ਖੇਤੀਬਾੜੀ ਕਰਜੇ ਮੇਲੇ ਵਿੱਚ ਜਿਲ੍ਹਾ ਮਾਨਸਾ ਦੇ ਵੱਖ ਵੱਖ ਪਿੰਡਾਂ ਵਿਚੋ 250 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਬੈਂਕ ਨੇ ਆਪਣੀਆਂ ਅਲੱਗ ਅਲੱਗ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਅਭੀਸੇ਼ਕ ਕੁਮਾਰ ਸ਼ਰਮਾ ਡੀHਜੀHਐਮH ਨੇ ਸਿਖਰਤ ਕੀਤੀ ਅਤੇ ਕਿਹਾ ਕਿ ਸਾਡਾ ਬੈਂਕ ਕਿਸਾਨ ਭਰਾਵਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਮੌਕੇ ਬੈਂਕ ਦੇ ਰੀਜਨਲ ਮੈਨੇਜਰ ਸ਼੍ਰੀ ਪ੍ਰਮੋਦ ਯਾਦਵ ਨੇ ਬੈਂਕ ਦੀਆਂ ਵੱਖ ਵੱਖ ਸਕੀਮਾ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਲੋਨ ਮੇਲੇ ਵਿੱਚ ਬੈੱਕ ਵੱਲੋ 100 ਤੋਂ ਵੱਧ ਕਿਸਾਨ ਭਰਾਵਾਂ ਨੂੰ 10 ਕਰੌੜ ਤੋਂ ਵੱਧ ਦੇ ਸੈਕਸ਼ਨ ਪੱਤਰ ਵੰਡੇ ਗਏ। ਇਸ ਮੌਕੇ ਤੇ ਪੰਜ ਟਰੈਕਟਰ ਅਤੇ ਬੈਲਰ ਮੌਕੇ ਹੀ ਕਿਸਾਨ ਭਰਾਵਾਂ ਨੂੰ ਦਿੱਤੇ ਗਏ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਹਿੱਸਾ ਪਾਉਣ। ਇਸ ਮੌਕੇ ਸ਼੍ਰੀ ਦਲੀਪ ਕੁਮਾਰ ਚੀਫ ਮੈਨੇਜਰ ਐHਐਸHਸੀH ਸੀH ਨੇ ਆਏ ਹੋਏ ਮਹਿਮਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੈਂਕ ਦੀ ਮਾਨਸਾ ਸ਼ਾਖਾ ਦੇ ਚੀਫ ਮੈਨੇਜਰ ਸ਼ਮਿਤ ਚਾਵਲਾ, ਬਰੇਟਾ ਸਾਖਾ ਦੇ ਚੀਫ ਮੈਨੇਜਰ ਅਮਿਤ ਸ਼ਰਮਾ, ਸਰਦੂਲਗੜ੍ਹ ਸ਼ਾਖਾ ਦੇ ਚੀਫ ਮੈਨੇਜਰ ਸ਼੍ਰੀ ਰਾਜੀਵ ਚੋਪੜਾ, ਬੁਢਲਾਡਾ ਸ਼ਾਖਾ ਦੇ ਚੀਫ ਮੈਨੇਜ ਸ਼੍ਰੀ ਸੁਖਪ੍ਰੀਤ ਸਿੰਘ ਅਤੇ ਹੋਰ ਸਖਾਵਾਂ ਦੇ ਮੈਨੇਜਰ ਹਾਜਰ ਸਨ। ਸ੍ਰੀ ਰਾਕੇਸ ਗਰਗ ਰਿਲੇਸਨਸਿਪ ਮੈਨੇਜਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।