14 ਮਈ (ਗਗਨਦੀਪ ਸਿੰਘ) ਬਰਨਾਲਾ: ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ ਚੱਲ ਰਹੀ ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਅੱਜ ਸਟੂਡੈਂਟ ਪੁਲਿਸ ਕੈਡਿਟ ਬੱਚਿਆਂ ਦਾ ਫੀਲਡ ਵਿਜਿਟ ਸਹਿਣਾ ਥਾਣੇ ਅਤੇ ਸਾਂਝ ਕੇਂਦਰ ਵਿੱਚ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਸਾਰੇ ਸਟੂਡੈਂਟ ਪੁਲਿਸ ਕੈਡਟ ਬੱਚਿਆਂ ਨੇ ਭਾਗ ਲਿਆ।
ਐਸ.ਐੱਚ.ਓ. ਜਗਸੀਰ ਸਿੰਘ ਨੇ ਬੱਚਿਆਂ ਦਾ ਸਵਾਗਤ ਕੀਤਾ ਤੇ ਜਾਣਕਾਰੀ ਦਿੱਤੀ ਕਿ ਇਹ ਸਹਿਣਾ ਥਾਣਾ 1877 ਤੋਂ ਚੱਲ ਰਿਹਾ ਹੈ ਜੋ ਕਿ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨ ਵਿੱਚੋਂ ਪੁਰਾਣਾ ਹੈ।ਬੱਚਿਆਂ ਨੂੰ ਪੁਲਿਸ ਸਟੇਸ਼ਨ ਦੇ ਹਰ ਪੱਖ ਦੀ ਜਾਣਕਾਰੀ ਜਿਵੇਂ ਕਿ ਮਾਲ ਖਾਨਾ,ਹਵਾਲਾਤ,ਮੁੱਖ ਮੁਨਸ਼ੀ ਦੇ ਦਫ਼ਤਰ ਦੇ ਕੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਮੁੱਖ ਮੁਨਸ਼ੀ ਪਰਮਦੀਪ ਸਿੰਘ ਨੇ ਬੱਚਿਆਂ ਨੂੰ ਆਜ਼ਾਦੀ ਤੋਂ ਪਹਿਲਾਂ ਦੇ ਉਰਦੂ ਦੇ ਲਿਖੇ ਰਿਕਾਰਡ ਬਾਰੇ ਦੱਸਿਆ ਜਿਸ ਨੂੰ ਦੇਖ ਵਿਦਿਆਰਥੀ ਕਾਫੀ ਹੈਰਾਨ ਹੋਏ। ਪਰਮਦੀਪ ਸਿੰਘ ਤੇ ਲਖਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਸਹਿਣਾ ਥਾਣਾ ਕਿਸੇ ਸਮੇਂ ਜਲੰਧਰ ਰੇਂਜ ਦਾ ਥਾਣਾ ਹੁੰਦਾ ਸੀ, ਜਿੱਥੇ ਆਜ਼ਾਦੀ ਤੋਂ ਪਹਿਲਾਂ ਅੰਗਰੇਜ ਅਫ਼ਸਰ ਤੇ ਮੁਨਸ਼ੀ ਹੀ ਹੁੰਦੇ ਸਨ। ਅੱਜ ਵੀ ਉਹ ਰਿਕਾਰਡ ਸਟਾਫ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈ।
ਮਨਪ੍ਰੀਤ ਕੌਰ ਤੇ ਰਮਨਦੀਪ ਕੌਰ ਮਹਿਲਾ ਮਿੱਤਰ ਪੁਲਿਸ ਕਰਮਚਾਰੀਆਂ ਵੱਲੋਂ ਬੱਚਿਆਂ ਨੂੰ ਵੂਮੈਨ ਹੈਲਪ ਲਾਈਨ ਨੰਬਰ 112,1091,181 ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਨੋਡਲ ਅਧਿਕਾਰੀ ਜਤਿੰਦਰ ਜੋਸ਼ੀ ਤੇ ਕਲਾਸ ਇੰਚਾਰਜ ਮੈਡਮ ਸੁਮਨ ਬਾਲਾ ਨੇ ਬੱਚਿਆਂ ਦੇ ਪ੍ਰਸ਼ਨਾਂ ਦੇ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਮੌਕੇ ‘ਤੇ ਉੱਤਰ ਦਿੱਤੇ।ਪੁਲਿਸ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਅੱਜ ਸਟੂਡੈਂਟ ਪੁਲਿਸ ਕੈਡਿਟ ਬੱਚਿਆਂ ਦਾ ਫੀਲਡ ਵਿਜ਼ਿਟ ਸਹਿਣਾ ਥਾਣੇ ਅਤੇ ਸਾਂਝ ਕੇਂਦਰ ਵਿੱਚ ਕਰਵਾਇਆ ਗਿਆ
Highlights
- #barnalanews
Leave a comment