28 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਰਨਾਲਾ ਸ਼੍ਰੀਮਤੀ ਪਦਮਨੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਦੀ ਯੋਗ ਅਗਵਾਈ ਅਧੀਨ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ “ਸਕੂਲ ਆਫ਼ ਐਮੀਨੈਂਸ” ਬਰਨਾਲਾ ਵਿਖੇ ਸਰੋਜਨੀ ਨਾਇਡੂ ਮੈਮੋਰੀਅਲ ਇੰਗਲਿਸ਼ ਬੂਸਟਰ ਕਲੱਬ ਵੱਲੋਂ ਮੈਡਮ ਕੁਲਵੀਰ ਕੌਰ ਨੋਡਲ ਇੰਚਾਰਜ ਦੀ ਦੇਖ-ਰੇਖ ਹੇਠ *”ਬੈਸਟ ਸਪੀਕਰ ਆਫ ਦਾ ਮੰਥ – ਅਪੈ੍ਲ 2024″* ਮੁਕਾਬਲਾ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਸਕੂਲ ਦੀ ਦਸਵੀਂ ਦੇ ਐਮੀਨੈਂਸ ਸੈਕਸ਼ਨ ਦੀ ਵਿਦਿਆਰਥਣ ਰਾਗਿਨੀ ਨੇ *ਬੈਸਟ ਸਪੀਕਰ ਆਫ ਦਾ ਮੰਥ ਟਾਈਟਲ* ਪ੍ਰਾਪਤ ਕੀਤਾ।ਇੰਗਲਿਸ਼ ਸਪੀਕਿੰਗ ਮੁਕਾਬਲੇ ਦੇ ਛੇਵੀਂ ਤੋਂ ਅੱਠਵੀਂ ਤੱਕ ਦੇ ਵਰਗ ਵਿੱਚ ਅੱਠਵੀਂ ਸੀ ਦੇ ਚੌਹਾਨ ਸਿੰਘ ਨੇ ਪਹਿਲਾ , ਸੱਤਵੀਂ ਸੀ ਦੇ ਗੁਰਨੂਰ ਸਿੰਘ ਨੇ ਦੂਸਰਾ ਅਤੇ ਅੱਠਵੀਂ ਏ ਦੇ ਗੁਰਮੰਨਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ । ਨੌਵੀਂ ਅਤੇ ਦਸਵੀਂ ਵਰਗ ਦੇ ਵਿਦਿਆਰਥੀਆਂ ਵਿੱਚ ਦਸਵੀਂ ਈ ਦੀ ਰਾਗਿਨੀ ਨੇ ਪਹਿਲਾ , ਦਸਵੀਂ ਈ ਦੇ ਰਿਹਾਨ ਸੈਫੀ ਨੇ ਦੂਜਾ ਅਤੇ ਨੌਵੀਂ ਡੀ ਦੇ ਪ੍ਰਭਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਦੇ ਵਿਦਿਆਰਥੀਆਂ ਵਿੱਚੋਂ 10+1 ਨਾਨ ਮੈਡੀਕਲ ਦੀ ਰਮਨਪ੍ਰੀਤ ਕੌਰ ਨੇ ਪਹਿਲਾ, 10+1 ਨਾਨ ਮੈਡੀਕਲ ਦੇ ਪੁਲਕਿਤ ਜੈਨ ਨੇ ਦੂਸਰਾ ਅਤੇ 10+2 ਮੈਡੀਕਲ ਦੀ ਇੰਦਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ।
ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਨੇ ਦੱਸਿਆ ਕਿ ਅੰਗਰੇਜ਼ੀ ਪੂਰੇ ਸੰਸਾਰ ਨੂੰ ਜੋੜਨ ਵਾਲੀ ਭਾਸ਼ਾ ਹੈ ,ਇਸ ਲਈ ਵਿਦਿਆਰਥੀ ਜੀਵਨ ਵਿੱਚ ਇੰਗਲਿਸ਼ ਸਪੀਕਿੰਗ ਦਾ ਖਾਸ ਮਹੱਤਵ ਹੈ। ਉਹਨਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਲਈ ਇਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸੀਨੀਅਰ ਲੈਕਚਰਾਰ ਸ੍. ਜਗਤਾਰ ਸਿੰਘ, ਸ਼੍ਰੀ ਆਸ਼ੀਸ਼ ਗੋਇਲ, ਸ਼੍ਰੀਮਤੀ ਪ੍ਰਮੋਦ ਲਤਾ, ਸ਼੍ਰੀਮਤੀ ਰਾਜਵਿੰਦਰ ਕੌਰ ਜੋਸ਼ੀ ਅਤੇ ਸ਼੍ਰੀਮਤੀ ਸੁਖਦਰਸ਼ਨ ਕੌਰ ਹਾਜ਼ਰ ਸਨ।