ਪਿੰਡ ਗੰਢੂ ਖੁਰਦ ਦੇ ਧਰਮਸ਼ਾਲਾਵਾਂ ਅਤੇ ਸਕੂਲ ਦੇ ਕਮਰਿਆਂ ਦਾ ਕੀਤਾ ਉਦਘਾਟਨ :
02 ਅਗਸਤ (ਪੱਤਰ ਪ੍ਰੇਰਕ) ਗੰਢੂ ਖੁਰਦ/ਬੁਢਲਾਡਾ: ਭਗਵੰਤ ਮਾਨ ਸਰਕਾਰ ਵੱਲੋਂ ਹਰੇਕ ਵਰਗ ਦੀਆਂ ਸਮੱਸਿਆਵਾਂ ਖਤਮ ਕਰਨ ਲਈ ਵਿਕਾਸ ਕਾਰਜਾਂ ਦੀ ਲੜੀ ਚਲਾਈ ਹੋਈ ਹੈ , ਜਿਸ ਨਾਲ ਪਿੰਡਾਂ ਵਿੱਚ ਸਹੂਲਤਾਂ ਦਿੱਤੀਆਂ ਰਹੀਆਂ ਹਨ । ਹਰਿਆਣਾ ਬਾਰਡਰ ਨਾਲ ਲੱਗਦੇ ਪਿੰਡਾਂ ਵੱਲ ਪਹਿਲਾਂ ਵਾਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਇਹ ਪਿੰਡ ਪਛੜੇ ਰਹਿ ਗਏ ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ. ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਨੇ ਪਿੰਡ ਗੰਢੂ ਖੁਰਦ ਵਿੱਚ ਆਪਣੇ ਸੰਬੋਧਨ ਦੌਰਾਨ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਪਿੰਡ ਗੰਢੂ ਖੁਰਦ ਵਿੱਚ ਪਿੰਡ ਵਾਸੀਆਂ ਲਈ ਦੁੱਖ ਸੁੱਖ ਦੇ ਪ੍ਰੋਗਰਾਮ ਕਰਨ ਲਈ ਸਾਂਝੀ ਥਾਂ ਦੀ ਬਹੁਤ ਵੱਡੀ ਘਾਟ ਸੀ l ਇਸ ਕਰਕੇ ਇਨ੍ਹਾਂ ਭਾਈਚਾਰੇ ਦੇ ਲੋਕਾਂ ਦੀ ਸਹੂਲਤ ਲਈ ਬਾਲਮੀਕ ਭਾਈਚਾਰਾ ਅਤੇ ਰਮਦਾਸੀਆ ਭਾਈਚਾਰੇ ਦੀਆਂ ਧਰਮਸ਼ਾਲਾਵਾਂ ਦੇ ਕੰਮ ਅਧੂਰੇ ਪਏ ਸਨ। ਪਿੰਡ ਵਾਸੀਆਂ ਨੇ ਜਦੋਂ ਇਹ ਮੁਸ਼ਕਿਲਾਂ ਮੇਰੇ ਧਿਆਨ ਵਿੱਚ ਲਿਆਂਦੀਆਂ ਤਾਂ ਮੁੱਖ ਮੰਤਰੀ ਫੰਡ ਚੋਂ ਵਿਸ਼ੇਸ ਗਰਾਂਟਾਂ ਲਿਆ ਕੇ ਇਹ ਕੰਮ ਮੁਕੰਮਲ ਕਰਵਾਏ। ਇਹਨਾਂ ਗਰਾਂਟਾਂ ਨਾਲ ਬਾਲਮੀਕ ਭਾਈਚਾਰੇ ਦੀ ਧਰਮਸ਼ਾਲਾ ਦਾ ਬਰਾਂਡਾ, ਇੰਟਰਲਾਕ ਟਾਈਲਾਂ ਦਾ ਫਰਸ਼, ਬਾਥਰੂਮ ਦੀ ਉਸਾਰੀ , ਰਵਿਦਾਸ ਧਰਮਸ਼ਾਲਾ ਵਿੱਚ ਕਮਰਿਆਂ ਦੀ ਛੱਤ ਦੀ ਮੁਰੰਮਤ, ਇੰਟਰਲਾਕ ਟਾਈਲ ਫਰਸ਼, ਸ਼ੈੱਡ, ਬਾਥਰੂਮ, ਚਾਰਦੀਵਾਰੀ, ਅਤੇ ਸਕੂਲ ਵਿੱਚ ਦੋ ਕਮਰੇ, ਬਰਾਂਡਾ, ਸ਼ੈੱਡ, ਚਾਰਦੀਵਾਰੀ ਦੇ ਕੰਮ ਮੁਕੰਮਲ ਕਰਵਾਏ ਗਏ l ਸਕੂਲ ਦੇ ਵਿਦਿਆਰਥੀਆਂ ਲਈ ਪੰਚਾਇਤੀ ਫੰਡ ਚੋਂ ਓਪਨ ਜਿੰਮ ਲਾਇਆ ਗਿਆ ।
ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਵੱਖ ਵੱਖ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ I ਜਿਹਨਾਂ ਵਿੱਚ ਘਰ ਬੈਠਿਆਂ 43 ਕਿਸਮ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ । ਜਿਹਨਾਂ ਦਾ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਪ੍ਰਧਾਨ ,ਕਸ਼ਮੀਰ ਸਿੰਘ, ਚਿਰੰਜੀਵ ਸਿੰਘ, ਹਰਬੰਸ ਸਿੰਘ ਮੈਂਬਰ, ਨਾਜਰ ਸਿੰਘ, ਜੱਗਾ ਸਿੰਘ ਪ੍ਰਧਾਨ ਰਵਿਦਾਸ ਧਰਮਸ਼ਾਲਾ, ਹਾਕਮ ਸਿੰਘ, ਸਤਗੁਰ ਸਿੰਘ ਆਦਿਕ ਤੋਂ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।