26 ਮਾਰਚ (ਗਗਨਦੀਪ ਸਿੰਘ) ਬਰਨਾਲਾ: ਭਾਰਤ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਮੋਬਾਈਲ ਐੱਪ ਚਲਾਈਆਂ ਗਈਆਂ ਹਨ ਜਿਨ੍ਹਾਂ ਦੇ ਇਸਤਮਾਲ ਨਾਲ ਲੋਕ ਆਪਣੀ ਵੋਟ ਅਤੇ ਇਸ ਨਾਲ ਸਬੰਧਿਤ ਹੋਰ ਵੇਰਵੇ ਹਾਸਲ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚਲਾਈ ਵੋਟਰ ਹੈਲਪਲਾਈਨ ਐੱਪ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਵੋਟਰਾਂ ਵੱਲੋਂ ਹੈਲਪਲਾਈਨ ਐੱਪ ਰਾਹੀਂ, ਆਪਣਾ ਨਾਮ ਲੱਭਣ ਲਈ, ਫ਼ਾਰਮ ਆਨ ਲਾਈਨ ਜਮ੍ਹਾਂ ਕਰਵਾਉਣ, ਆਪਣੇ ਫ਼ਾਰਮਾਂ ਦਾ ਸਟੇਟਸ ਜਾਨਣ ਲਈ, ਚੋਣਾਂ ਸਬੰਧੀ ਅਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਜਾਣਕਾਰੀ ਲਈ ਇਸ ਐੱਪ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਹੈਲਪ ਲਾਈਨ ਐੱਪ ਆਪਣੇ ਫ਼ੋਨ ‘ਤੇ ਡਾਊਨਲੋਡ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ।
ਉਨ੍ਹਾਂ ਕਿਹਾ ਕਿ ਇਹ ਵੋਟਰ ਹੈਲਪਲਾਈਨ ਐੱਪ https://www.eci.gov.in/voter-
ਵੋਟਰ ਹੈਲਪਲਾਈਨ ਐੱਪ ਰਾਹੀਂ ਲੋਕ ਆਪਣੀ ਵੋਟ ਸਬੰਧੀ ਵੇਰਵੇ ਘਰ ਬੈਠ ਕੇ ਪ੍ਰਾਪਤ ਕਰ ਸਕਦੇ ਹਨ, ਜ਼ਿਲ੍ਹਾ ਚੋਣ ਅਫ਼ਸਰ
Highlights
- #barnalanews
Leave a comment